ਰਘਵੀਰ ਸਿੰਘ ਜੱਗਾ, ਰਾਏਕੋਟ

ਸ਼ਹਿਰ ਦੀ ਪ੍ਰਮੁੱਖ ਥਾਣਾ ਰੋਡ ਦੇ ਕਿਨਾਰੇ ਪਿਛਲੇ ਕਾਫੀ ਲੰਮੇਂ ਸਮੇਂ ਤੋਂ ਸੀਵਰੇਜ ਦਾ ਇਕ ਮੇਨਹੋਲ ਦਾ ਢੱਕਣ ਗਾਇਬ ਹੈ, ਪ੍ਰੰਤੂ ਹੁਣ ਤੱਕ ਕਿਸੇ ਵੀ ਕੌਂਸਲ ਅਧਿਕਾਰੀ ਜਾਂ ਕਰਮਚਾਰੀ ਦੀ ਸਵੱਲੀ ਨਜ਼ਰ ਇਸ 'ਤੇ ਨਹੀਂ ਪਈ ਹੈ, ਜਿਸ ਕਾਰਨ ਇਹ ਖੁੱਲ੍ਹਾ ਮੇਨਹੋਲ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਜਿਕਰਯੋਗ ਹੈ ਕਿ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਅਤੇ ਪੁਲਿਸ ਥਾਣੇ ਨੂੰ ਜਾਂਦੀ ਇਹ ਸੜਕ 'ਤੇ ਆਵਾਜਾਈ ਕਾਫ਼ੀ ਰਹਿੰਦੀ ਹੈ ਅਤੇ ਬਜ਼ਾਰ ਜਾਂ ਥਾਣੇ ਕੰਮ ਲਈ ਆਉਣ ਵਾਲੇ ਲੋਕ ਇੱਥੇ ਆਪਣੀਆਂ ਗੱਡੀਆਂ ਵੀ ਪਾਰਕ ਕਰਦੇ ਹਨ। ਇਸ ਦੇ ਬਾਵਜੂਦ ਨਗਰ ਪ੍ਰਸ਼ਾਸਨ ਵਲੋਂ ਹੁਣ ਤੱਕ ਇਸ ਖੁੱਲੇ ਪਏ ਮੇਨਹੋਲ ਨੂੰ ਢੱਕਣ ਦਾ ਯਤਨ ਨਹੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਥੋੜੀ ਜਿਹੀ ਬਰਸਾਤ ਤੋਂ ਬਾਅਦ ਇਹ ਇਲਾਕਾ ਪੂਰੀ ਤਰਾਂ ਜ਼ਲਥਲ਼ ਹੋ ਜਾਂਦਾ ਹੈ, ਇਸ ਹਾਲਾਤ ਵਿੱਚ ਜਾਂ ਰਾਤ ਮੌਕੇ ਇਹ ਖੁੱਲਾ ਮੇਨਹੋਲ ਕਿਸੇ ਲਈ ਵੀ ਖਤਰਾ ਸਾਬਤ ਹੋ ਸਕਦਾ ਹੈ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਮੇਨਹੋਲ ਨੂੰ ਛੇਤੀ ਤੋਂ ਛੇਤੀ ਢੱਕਿਆ ਜਾਵੇ ਤਾਂ ਜੋ ਕਿਸੇ ਅਣਹੋਣੀ ਤੋਂ ਬਚਿਆ ਜਾ ਸਕੇ।

---

ਢੱਕਣ ਰੱਖਵਾ ਦਿੱਤਾ ਜਾਵੇਗਾ : ਈਓ

ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਅਮਰਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਾ ਹੈ, ਇਸ ਹੋਲ ਦਾ ਹੱਲ ਕਰਵਾ ਦਿੱਤਾ ਜਾਵੇਗਾ।