ਦਲਵਿੰਦਰ ਸਿੰਘ ਰਛੀਨ, ਰਾਏਕੋਟ

ਦਾਣਾ ਮੰਡੀ ਰਾਏਕੋਟ ਵਿਚ ਬਿਨ੍ਹਾਂ ਢੱਕਣਾਂ ਵਾਲੇ ਸੀਵਰੇਜ ਦੇ ਮੈਨਹੋਲ ਹਾਦਸੇ ਨੂੰ ਸੱਦਾ ਦੇ ਰਹੇ ਹਨ ਜਦਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਢੱਕਣ ਰੱਖਣ ਦੀ ਬਜਾਏ ਕਿਸੇ ਭਿਆਨਕ ਹਾਦਸੇ ਦੀ ਉਡੀਕ ਵਿਚ ਜਾਪਦੇ ਹਨ। ਇਸ ਮੁਸੀਬਤ ਕਾਰਨ ਕਈ ਲੋਕ ਤੇ ਅਵਾਰਾ ਪਸ਼ੂ ਇਨ੍ਹਾਂ ਮੈਨਹੋਲਾਂ ਵਿਚ ਡਿੱਗ ਕੇ ਸੱਟਾਂ ਲੁਆ ਚੁੱਕੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਲੋਹਟਬੱਦੀ, ਲਛਮਣ ਸਿੰਘ, ਹਰਭਜਨ ਸਿੰਘ, ਲਛਮਣ ਸਿੰਘ, ਅਵਿਨਾਸ਼ ਗੋਇਲ, ਭੋਲਾ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲ ਦਾਣਾ ਮੰਡੀਆਂ ਦੀਆਂ ਸੜਕਾਂ ਦੀ ਮੁਰੰਮਤ ਕਰਨ ਸਮੇਂ ਠੇਕੇਦਾਰ ਨੇ ਅਣਗਹਿਲੀ ਵਰਤਦਿਆਂ ਸੀਵਰੇਜ਼ ਦੇ ਕਈ ਮੇਨ ਹੋਲ ਅਤੇ ਢੱਕਣ ਪ੍ਰਰੀਮਿਕਸ ਹੇਠ ਦੱਬ ਦਿੱਤੇ ਜਦਕਿ ਕਈ ਮੇਨ ਹੋਲਾਂ ਦੇ ਢੱਕਣ ਗਾਇਬ ਹਨ। ਜਿਸ ਕਾਰਨ ਹਨੇਰੇ ਅਤੇ ਸਰਦੀਆਂ ਵਿਚ ਧੁੰਦ ਸਮੇਂ ਲੰਘਣ ਦੌਰਾਨ ਕਈ ਵਾਹਨ ਚਾਲਕ ਇਨ੍ਹਾਂ ਮੈਨ ਹੋਲਾਂ ਵਿਚ ਡਿੱਗ ਚੁੱਕੇ ਹਨ, ਜਦਕਿ ਕਈ ਵਾਰ ਲੋਕ ਤੇ ਅਵਾਰਾ ਪਸ਼ੂ ਡਿੱਗ ਕੇ ਸੱਟਾਂ ਖਾ ਚੁੱਕੇ ਹਨ।

ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਰਾਏਕੋਟ ਦੇ ਸੈਕਟਰੀ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਇਕ-ਦੋ ਦਿਨ੍ਹਾਂ ਵਿਚ ਬਿਨ੍ਹਾਂ ਢੱਕਣ ਵਾਲੇ ਮੈਨਹੋਲਾਂ 'ਤੇ ਨਵੇਂ ਢੱਕਣ ਰੱਖਾ ਦਿੱਤੇ ਜਾਣਗੇ।