ਬੀਤੇ ਦਿਨੀਂ ਉਹ ਪਿੰਡ 'ਚ ਹੀ ਪੀਰ ਬਾਬਾ ਦੀ ਦਰਗਾਹ ਵਿਖੇ ਮੱਥਾ ਟੇਕਣ ਗਿਆ ਸੀ, ਜਿੱਥੇ ਚਰਨਜੀਤ ਸਿੰਘ ਤੇ ਉਸ ਦਾ ਪੁੱਤ ਪਰਮਜੀਤ ਸਿੰਘ ਉਸ ਨੂੰ ਮਿਲ ਗਏ। ਦੋਵੇਂ ਨਸ਼ਾ ਵੇਚਣ ਤੋਂ ਰੋਕਣ ਲਈ ਉਸ ਨੂੰ ਘੇਰ ਕੇ ਖੜ੍ਹੇ ਹੋ ਗਏ। ਇਸ 'ਤੇ ਉਨ੍ਹਾਂ ਦੀ ਆਪਸ 'ਚ ਬਹਿਸ ਹੋ ਗਈ ਤੇ ਤਕਰਾਰ ਹੁੰਦਿਆਂ ਹੀ ਪਿਓ ਪੁੱਤ ਨੇ ਚਾਕੂ ਕੱਢ ਕੇ ਸਿਮਰਜੀਤ ਦੇ ਢਿੱਡ 'ਚ ਮਾਰਿਆ। ਲਹੂ-ਲੁਹਾਣ ਸਿਮਰਜੀਤ ਸਿੰਘ ਨੇ ਬਚਾਓ-ਬਚਾਓ ਦਾ ਰੌਲਾ ਪਾਇਆ ਤਾਂ ਦਰਗਾਹ ਦੇ ਸ਼ਰਧਾਲੂ ਇਕੱਠੇ ਹੋਏ। ਇਸ ਦੌਰਾਨ ਚਾਕੂ ਮਾਰਨ ਵਾਲੇ ਪਿਉ-ਪੁੱਤ ਫ਼ਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਜੋਧਾਂ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਪਿਓ-ਪੁੱਤ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Posted By: Amita Verma