ਜੇਐੱਨਐੱਨ, ਲੁਧਿਆਣਾ : ਜਲੰਧਰ ਰੋਡ 'ਤੇ ਜੋਧੇਵਾਲ ਬਸਤੀ ਦੇ ਨਿਰਮਾਣ ਅਧੀਨ ਪੁਲ ਕੋਲ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਉੱਪਰ ਉੱਥੇ ਕੰਮ ਕਰ ਰਹੀ ਮਸ਼ੀਨ ਚੜ੍ਹ ਗਈ ਸੀ। ਅਜੇ ਉਕਤ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਉਸਦੀ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਦੋਂ ਹੋਇਆ, ਉਸਦੀ ਲਾਸ਼ ਉੱਥੇ ਪਈ ਮਿੱਟੀ ਕੋਲੋਂ ਮਿਲੀ ਹੈ। ਪੁਲਿਸ ਅਨੁਸਾਰ ਉਕਤ ਵਿਅਕਤੀ ਉੱਥੇ ਸੁੱਤਾ ਪਿਆ ਸੀ ਤੇ ਇਸੇ ਦੌਰਾਨ ਉਸਦੀ ਮੌਤ ਹੋਈ ਹੈ। ਟਿੱਬਾ ਥਾਣੇ ਤੋਂ ਏਐੱਸਆਈ ਸੁਖਵੀਰ ਸਿੰਘ ਅਨੁਸਾਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਦੀ ਮੌਤ ਕਿਵੇਂ ਹੋਈ ਹੈ, ਉਸਦੇ ਸਰੀਰ ਉੱਪਰ ਕਿਸੇ ਵੱਡੀ ਗੱਡੀ ਦੇ ਗੁਜ਼ਰਨ ਦਾ ਨਿਸ਼ਾਨ ਹੈ। ਸਾਨੂੰ ਸਵੇਰੇ ਸਵਾ ਪੰਜ ਵਜੇ ਉੱਥੇ ਲਾਸ਼ ਪਈ ਹੋਣ ਸਬੰਧੀ ਫੋਨ ਆਇਆ ਸੀ। ਅਪਰਾਧਕ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।