ਹਰਜੋਤ ਸਿੰਘ ਅਰੋੜਾ, ਲੁਧਿਆਣਾ : ਫਸਟ ਕਲੱਬ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ 1965 'ਚ ਪਾਕਿਸਤਾਨ ਤੇ ਭਾਰਤ ਦੀ ਜੰਗ 'ਚ ਹਿੱਸਾ ਲੈ ਕੇ ਵਿਰੋਧੀਆਂ ਦੇ ਦੰਦ ਖੱਟੇ ਕਰਨ ਵਾਲੇ ਮੇਜਰ ਐੱਚਅੱੈਸ ਭਿੰਡਰ ਤੇ ਪ੍ਸਿੱਧ ਸਮਾਜ-ਸੇਵੀ ਐੱਸਕੇ ਗੁਪਤਾ ਦਾ ਲੁਧਿਆਣਾ ਫਸਟ ਕਲੱਬ ਦੇ ਮੈਂਬਰਾਂ ਕਿ੍ਸ਼ਨ ਕੁਮਾਰ ਬਾਵਾ, ਮਹਿੰਦਰ ਸਿੰਘ ਈਰੋਜ, ਭੂਸ਼ਨ ਠੁਕਰਾਲ, ਅਸ਼ਵਨੀ ਅਰੋੜਾ, ਆਰਅੱੈਸ ਖੋਖਰ ਰਿਟਾ. ਚੀਫ ਇੰਜੀ., ਮਨਪ੍ਰੀਤ ਚਹਿਲ, ਮੁਕੇਸ਼ ਸੂਦ, ਐੱਸਅੱੈਸ ਬੇਦੀ, ਜੋਗਾ ਸਿੰਘ ਤੇ ਟੋਨੀ ਬਾਦਸ਼ਾਹ ਨੇ ਸ਼ਾਲ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਭਿੰਡਰ ਨੂੰ ਤੇ ਮਹਾਤਮਾ ਗਾਂਧੀ ਦੀ ਯਾਦ 'ਚ ਪੀਸ ਐਵਾਰਡ ਐੱਸਕੇ ਗੁਪਤਾ ਨੂੰ ਪ੍ਦਾਨ ਕੀਤਾ ਗਿਆ। ਇਸ ਮੌਕੇ ਬਾਵਾ ਨੇ ਕਿਹਾ ਕਿ ਲੁਧਿਆਣਾ ਫਸਟ ਕਲੱਬ ਮੇਜਰ ਭਿੰਡਰ ਤੇ ਐੱਸਕੇ ਗੁਪਤਾ ਦਾ ਸਨਮਾਨ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ। ਉਨਾਂ ਕਿਹਾ ਕਿ ਮੇਜਰ ਭਿੰਡਰ ਦੇ ਵੱਡੇ ਭਰਾ ਸ਼ਰਨਜੀਤ ਸਿੰਘ ਭਿੰਡਰ ਲੈਫਟੀਨੈਂਟ ਕਰਨਲ ਰਹੇ ਤੇ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਭਿੰਡਰ ਸੈਸ਼ਨ ਜੱਜ ਲੁਧਿਆਣਾ ਰਹੇ ਜਦ ਕਿ ਉਨ੍ਹਾਂ ਦੀ ਸੁਪਤਨੀ ਇੰਦਰਜੀਤਪਾਲ ਕੌਰ ਭਿੰਡਰ ਨੇ ਕਈ ਪੁਸਤਕਾਂ ਲਿਖੀਆਂ ਤੇ ਵਿੱਦਿਆ ਦੇ ਖੇਤਰ 'ਚ ਸੇਵਾ ਨੂੰ ਪ੍ਭੂ ਭਗਤੀ ਸਮਝਦੇ ਹਨ। ਉਨਾਂ ਕਿਹਾ ਕਿ ਐੱਸਕੇ ਗੁਪਤਾ ਕਈ ਸਮਾਜਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹ 82 ਸਾਲ ਦੀ ਉਮਰ 'ਚ ਵੀ ਨੌਜਵਾਨਾਂ ਵਾਂਗ ਕੰਮ ਕਰਦੇ ਹਨ। ਹਲੀਮੀ, ਸੱਚਾਈ ਤੇ ਸਾਦਗੀ ਉਨ੍ਹਾਂ ਦੀ ਵੱਖਰੀ ਪਛਾਣ ਨੂੰ ਦਰਸਾਉਂਦੀ ਹੈ।