v> ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਚਾਕੂ ਨਾਲ ਕਈ ਵਾਰ ਕਰ ਕੇ 10ਵੀਂ ਦੇ ਵਿਦਿਆਰਥੀ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਦਾ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਥਾਣਾ ਡਾਬਾ ਦੀ ਹਿਰਾਸਤ ਚੋਂ ਫਰਾਰ ਹੋ ਗਿਆ। ਪੁਲਿਸ ਨੇ ਵੀਰਵਾਰ ਨੂੰ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਸ਼ੁੱਕਰਵਾਰ ਸਵੇਰੇ ਹਰਵਿੰਦਰ ਪੁਲਿਸ ਦੀ ਗ੍ਰਿਫ਼ਤ 'ਚੋਂ ਰਫੂਚੱਕਰ ਹੋ ਗਿਆ।

28 ਅਪ੍ਰੈਲ ਨੂੰ ਹਰਵਿੰਦਰ ਨੇ ਆਪਣੇ ਸਾਥੀ ਗੁਰਮੀਤ ਅਤੇ ਤੇਜ਼ ਰਾਮ ਨਾਲ ਮਿਲ ਕੇ ਸਵੇਰੇ ਵੇਲੇ ਸੈਰ ਕਰ ਕੇ ਪਾਰਕ 'ਚੋਂ ਬਾਹਰ ਆ ਰਹੇ ਅਮਨਪ੍ਰੀਤ ਕੋਲੋਂ ਮੋਬਾਈਲ ਫੋਨ ਲੁੱਟਿਆ। ਵਿਰੋਧ ਕਰਨ 'ਤੇ ਮੁਲਜ਼ਮਾਂ ਨੇ ਦਸਵੀਂ ਦੇ ਵਿਦਿਆਰਥੀ ਦੇ ਪੇਟ 'ਚ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਮੁਲਜ਼ਮਾਂ ਨੂੰ ਕਾਬੂ ਕੀਤਾ। ਸ਼ੁੱਕਰਵਾਰ ਸਵੇਰੇ ਮੁਲਜ਼ਮ ਹਰਵਿੰਦਰ ਹਿਰਾਸਤ 'ਚੋਂ ਫਰਾਰ ਹੋ ਗਿਆ।

Posted By: Seema Anand