ਐੱਸਪੀ ਜੋਸ਼ੀ, ਲੁਧਿਆਣਾ : ਮਹਾਨਗਰ ਦੇ ਥਾਣਾ ਜਮਾਲਪੁਰ ਅਧੀਨ ਰਾਮਨਗਰ ਮੁੰਡੀਆਂ ਕਲਾਂ 'ਚ ਲੁਟੇਰਿਆਂ ਨੇ ਐਕਸਿਸ ਬੈਂਕ ਦਾ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਲੁਟੇਰਿਆਂ ਦੀ ਇਹ ਕੋਸ਼ਿਸ਼ ਨੇੜੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਜਮਾਲਪੁਰ ਦੇ 33 ਫੁੱਟਾ ਰੋਡ 'ਤੇ ਐਕਸਿਸ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਲੁਟੇਰਿਆਂ ਨੇ ਇੰਡੀਕਾ ਕਾਰ ਨਾਲ ਰੱਸਾ ਬੰਨ੍ਹ ਕੇ ਪੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਾਰ ਨਾਲ ਬੰਨ੍ਹੇ ਰੱਸੇ ਦੀ ਮਦਦ ਨਾਲ ਉਹ ਏਟੀਐੱਮ ਮਸ਼ੀਨ ਨੂੰ ਉਖਾੜਨ 'ਚ ਸਫ਼ਲ ਨਾ ਹੋ ਸਕੇ। ਏਟੀਐੱਮ ਲੁੱਟਣ 'ਚ ਅਸਫਲ ਰਹੇ ਲੁਟੇਰੇ ਮਸ਼ੀਨ ਦਾ ਉਖੜਿਆ ਹਿੱਸਾ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਏਡੀਸੀਪੀ ਕ੫ਾਈਮ ਰਤਨ ਸਿੰਘ ਬਰਾੜ ਤੇ ਏਡੀਸੀਪੀ-4 ਰਾਜਵੀਰ ਸਿੰਘ ਬੋਪਾਰਾਏ ਤੇ ਥਾਣਾ ਜਮਾਲਪੁਰ ਦੇ ਮੁਖੀ ਮੌਕੇ 'ਤੇ ਪੁੱਜੇ। ਲੁਟੇਰਿਆਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਜਿਸ ਨੂੰ ਵੇਖ ਕੇ ਪਤਾ ਲੱਗਾ ਕਿ ਲੁਟੇਰੇ ਗਿਣਤੀ 'ਚ ਤਿੰਨ ਸਨ। ਹਾਲਾਂਕਿ ਲੁਟੇਰਿਆਂ ਵੱਲੋਂ ਫ਼ਰਾਰ ਹੋਣ ਮੌਕੇ ਸੀਸੀਟੀਵੀ ਕੈਮਰੇ 'ਤੇ ਸਪਰੇਅ ਿਛੜਕ ਕੇ ਫੁਟੇਜ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।