ਜੇਐਨਐਨ, ਲੁਧਿਆਣਾ : ਲੁਧਿਆਣਾ 'ਚ ਅੱਜ ਪਹਿਲੀ ਵਾਰ ਪੰਜਾਬ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਅੱਜ ਲੁਧਿਆਣਾ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਚਤ ਭਵਨ 'ਚ ਬੈਠਕ ਹੋਵੇਗੀ। ਕੈਬਨਿਟ ਦੀ ਬੈਠਕ ਤੋਂ ਪਹਿਲਾਂ ਸਰਕਟ ਹਾਊਸ ਨੂੰ ਚਮਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐਂਟੀ ਪੁਆਇੰਟ ਨੂੰ ਲੈ ਕੇ ਸਰਕਟਟ ਹਾਊਸ ਦੇ ਵੱਖ-ਵੱਖ ਹਿੱਸਿਆਂ ਨੂੰ ਵੀ ਚਮਕਾਇਆ ਜਾ ਰਿਹਾ ਹੈ। ਬੈਠਕ ਬਚਤ ਭਵਨ 'ਚ ਹੋਵੇਗੀ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਨ ਭਵਨ ਅੰਦਰ ਤੇ ਬਾਹਰ ਤੋਂ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹੀ ਨਹੀਂ ਬਚਤ ਭਵਨ 'ਚ ਨਵਾਂ ਫਰਨੀਚਰ ਵੀ ਲਾਇਆ ਜਾ ਰਿਹਾ ਹੈ। ਬਚਤ ਭਵਨ ਨੂੰ ਅਪਡੇਟ ਕਰਨ 'ਚ ਕਰਮਚਾਰੀ ਦਿਨ ਰਾਜ ਲੱਗੇ ਹਨ। ਅੱਜ ਮੁੱਖ ਮੰਤਰੀ ਸਣੇ ਤਮਾਮ ਮੰਤਰੀ ਲੁਧਿਆਣਾ 'ਚ ਇਨਵੈਸਟਰ ਪੰਜਾਬ ਮੀਟਿੰਗ 'ਚ ਹਿੱਸਾ ਲੈਣ ਆ ਰਹੇ ਹਨ। ਮੰਤਰੀਆਂ ਨਾਲ ਉਨ੍ਹਾਂ ਦੇ ਵਿਭਾਗ ਦੇ ਅਫਸਰ ਵੀ ਮੀਟਿੰਗ 'ਚ ਸ਼ਾਮਲ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਤਮਾਮ ਮੰਤਰੀ ਤੇ ਅਫਸਰ ਇਕ ਦਿਨ ਲਈ ਲੁਧਿਆਣਾ 'ਚ ਇਕੱਠੇ ਹੋਣਗੇ। ਇਸ ਤਰ੍ਹਾਂ ਲੁਧਿਆਣਾ ਇਕ ਦਿਨ ਲਈ ਪੰਜਾਬ ਦੀ ਰਾਜਧਾਨੀ ਬਣੇਗਾ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੈਠਕ ਵੀ ਇੱਥੇ ਹੀ ਕਰਨਗੇ।

Posted By: Ravneet Kaur