ਜੇਐੱਨਐੱਨ, ਲੁਧਿਆਣਾ : ਖੇਤੀਬਾੜੀ ਬਿਲ ਦੇ ਵਿਰੋਧ 'ਚ 25 ਸਤੰਬਰ ਨੂੰ ਕਿਸਾਨ ਸੰਗਠਨਾਂ ਦੀ ਪੰਜਾਬ ਬੰਦ ਦੀ ਕਾਲ 'ਚ ਟਰਾਂਸਪੋਰਟਰ ਵੀ ਆਪਣਾ ਕੰਮਕਾਜ ਠੱਪ ਕਰਨਗੇ। ਇਹ ਫ਼ੈਸਲਾ ਲੁਧਿਆਣਾ ਗੁਡਸ ਟਰਾਂਸਪੋਰਟ ਐਸੋਸੀਏਸ਼ਨ ਨੇ ਲਿਆ। ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੋਹਾਰਾ, ਪ੍ਰਧਾਨ ਦੀਦਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਮਨਮਾਣੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਖੇਤੀਬਾੜੀ ਬਿਲਾਂ ਰਾਹੀਂ ਕਿਸਾਨਾਂ ਨੂੰ ਬਰਬਾਦ ਕਰਨ 'ਤੇ ਤੁਲੀ ਹੈ। ਦੂਜੇ ਪਾਸੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ' 'ਚ ਟਰਾਂਸਪੋਟਰਾਂ ਦਾ ਹਿਸਾਬ ਵਿਗੜ ਰਿਹਾ ਹੈ।

ਰੋਜ਼ਾਨਾ ਰੇਟ 'ਚ ਉਤਾਰ ਚੜਾਅ ਕਾਰਨ ਕਾਰੋਬਾਰ ਕਰਨਾ ਮੁਸ਼ਕਲ ਹੋ ਰਿਹਾ ਹੈ। ਅਜਿਹੇ 'ਚ ਹੁਣ ਸੰਘਰਸ਼ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ। ਐਸੋਸੀਏਸ਼ਨ ਦੇ ਮਹਾ ਸਕੱਤਰ ਜੇਪੀ ਅਗਰਵਾਲ ਤੇ ਜਨਰਲ ਜਗਦੀਸ਼ ਸਿੰਘ ਜੱਸੋਵਾਲ ਨੇ ਕਿਹਾ ਕਿ 25 ਸਤੰਬਰ ਨੂੰ ਪੂਰੀ ਹੜਤਾਲ ਦੌਰਾਨ ਲੋਡਿੰਗ ਅਨਲੋਡਿੰਗ ਦਾ ਕੰਮ ਠੱਪ ਰਹੇਗਾ ਤੇ ਸੜਕਾਂ 'ਤੇ ਵੀ ਟਰੱਕ ਨਹੀਂ ਦੌੜਨਗੇ।

Posted By: Amita Verma