v style="text-align: justify;"> ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲਗਾਏ ਗਏ ਲਾਕਡਾਊਨ ਦੌਰਾਨ ਤਬਦੀਲੀ ਕਾਰਨ ਕੁਝ ਸਮੇਂ ਲਈ ਰਾਹਤ ਦਿੱਤੀ ਹੈ। ਹੁਣ ਦੁਕਾਨਦਾਰ ਸਵੇਰੇ 9 ਵਜ਼ੇ ਤੋੰ ਲੈਕੇ ਦੁਪਿਹਰ 1 ਵਜ਼ੇ ਤੱਕ ਖੋਲ ਸਕਣਗੇ ਜਦਕਿ ਪਹਿਲਾਂ ਦੁਪਿਹਰ 12 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸੇ ਤਰ੍ਹਾਂ ਹੀ ਖਾਣ ਪੀਣ ਵਾਲੇ ਰੈਸਟੋਰੈਂਟ ਦੁਪਿਹਰ ਇੱਕ ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਇੱਕ ਵਜੇ ਤੋਂ ਬਾਅਦ ਸ਼ਾਮ ਅੱਠ ਵਜੇ ਤੱਕ ਪੱਕੇ ਹੋਏ ਭੋਜਨ ਦੀ ਹੋਮ ਡਿਲਿਵਰੀ ਕੀਤੀ ਜਾ ਸਕੇਗੀ।

ਇਸੇ ਤਰ੍ਹਾਂ ਕੋਰੀਅਰ ਅਤੇ ਡਾਕ ਵਾਲੇ ਵੀ ਸ਼ਾਮ ਅੱਠ ਵਜੇ ਤੱਕ ਲੋਕਾਂ ਨੂੰ ਘਰ ਪਾਰਸਲ ਪਹੁੰਚਾ ਸਕਣਗੇ ਪਰ ਪਾਰਸਲ ਦੀ ਸਪਲਾਈ ਕਰਨ ਵਾਲਿਆਂ ਕੋਲ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਪਾਸ ਹੋਣਾ ਲਾਜ਼ਮੀ ਹੈ। ਡੀਸੀ ਨੇ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ ਤਾਂ ਕਾਰਵਾਈ ਕਰਦਿਆਂ ਇਕੱਤੀ ਮਈ ਤੱਕ ਉਸ ਦੀ ਦੁਕਾਨ ਨੂੰ ਬੰਦ ਰੱਖਿਆ ਜਾਵੇਗਾ।

Posted By: Sunil Thapa