ਜੇਐੱਨਐੱਨ, ਲੁਧਿਆਣਾ : ਮੋਤੀ ਬਾਗ਼ ਕਾਲੋਨੀ ਇਲਾਕੇ ਦੇ ਇਕ ਮਕਾਨ 'ਚ ਚੱਲ ਰਹੇ ਦੇਹ ਵਪਾਰ ਦੇਅੱਡੇ 'ਤੇ ਥਾਣਾ ਟਿੱਬਾ ਪਲਿਸ ਨੇ ਛਾਪਾ ਮਾਰਿਆ। ਮੌਕੇ 'ਤੇ ਹੀ ਮਕਾਨ ਮਾਲਕ ਪਤੀ-ਪਤਨੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਦੋ ਲੋਕ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਸਾਰਿਆਂ ਖਿਲਾਫ਼ ਕੇਸ ਦਰਜ ਕਰਕੇ ਫੜੇ ਗਏ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਰਿਮਾਂਡ ਹਾਸਲ ਕਰ ਕੇ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ।

ਇੰਸਪੈਕਟਰ ਪ੍ਰਮੋਟ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਮੋਤੀ ਬਾਗ਼ ਕਾਲੋਨੀ ਨਿਵਾਸੀ ਪਲਵਿੰਦਰ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ, ਸ਼ਿਵਾਜੀ ਨਗਰ ਨਿਵਾਸੀ ਜੱਸੀ ਸੰਧੂ ਤੇ ਰਾਹੋਂ ਰੋਡ ਦੇ ਜਾਗੀਰਪੁਰ ਨਿਵਾਸੀ ਪ੍ਰਿੰਸ ਦੇ ਰੂਪ 'ਚ ਹੋਈ। ਮਾਮਲੇ 'ਚ ਜਾਗੀਰਪੁਰ ਨਿਵਾਸੀ ਅਕਾਸ਼ ਅਤੇ ਪ੍ਰਭੂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੂੰ ਮੰਗਲਵਾਰ ਸ਼ਾਮ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਲਵਿੰਦਰ ਸਿੰਘ ਨੇ ਆਪਣੇ ਘਰ ਵਿਚ ਦੇਹ ਵਪਾਰ ਦਾ ਅੱਡਾ ਬਣਾ ਰੱਖਿਆ ਹੈ। ਜਿੱਥੇ ਉਹ ਬਾਹਰੋਂ ਲੜਕੇ ਤੇ ਲੜਕੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਹੋਰ ਫ਼ਰਾਰ ਹੋਏ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਸਪੈਕਟਰ ਪ੍ਰਮੋਦ ਨੇ ਕਿਹਾ ਕਿ ਮਾਮਲੇ 'ਚ ਇਸੇ ਪਰਿਵਾਰ ਦੀ ਇਕ ਔਰਤ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ ਜੋ ਖ਼ੁਦ ਨੂੰ ਇਲਾਕੇ ਦਾ ਪ੍ਰਧਾਨ ਦੱਸਦੀ ਹੈ। ਉਸ ਦੀ ਸ਼ਹਿ 'ਤੇ ਉਕ ਅੱਡੇ ਸਮੇਤ ਹੋਰ ਨਾਜਾਇਜ਼ ਕਾਰੋਬਾਰ ਚੱਲ ਰਹੇ ਹਨ। ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

Posted By: Seema Anand