ਲੁਧਿਆਣਾ, ਜੇਐੱਨਐੱਨ : ਉਦਯੋਗ ਨਗਰੀ ਲੁਧਿਆਣਾ ਦੇਸ਼-ਵਿਦੇਸ਼ ’ਚ ਆਪਣੇ ਉਤਪਾਦਾਂ ਨਾਲ ਜਾਣੀ ਜਾਂਦੀ ਹੈ। ਹੁਣ ਸ਼ਹਿਰ ਦੇ ਉਦਮੀ ਇੰਡਸਟਰੀ ਦੀ ਮੁੱਖ ਮੰਗ ਪਿ੍ਰੰਟਿੰਗ ਤੇ ਪੈਕੇਜਿੰਗ ਨੂੰ ਲੈ ਕੇ ਵੀ ਨਵੀਆਂ ਕੋਸ਼ਿਸ਼ਾਂ ਕਰਨ ਜਾ ਰਹੇ ਹਨ। ਪਿ੍ਰੰਟਿੰਗ ਤੇ ਪੈਕੇਜਿੰਗ ਇੰਡਸਟਰੀ ਨਾਲ ਜੁੜੇ 26 ਕਾਰੋਬਾਰੀਆਂ ਵੱਲੋਂ ਇਕ ਕਲਸਟਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਮਾਧਿਅਮ ਨਾਲ ਹੁਣ 20 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਪਿ੍ਰੰਟਿੰਗ ਪੈਕੇਜਿੰਗ ਕਲਸਟਰ ਬਣਾਇਆ ਜਾ ਰਿਹਾ ਹੈ। ਇਸ ’ਚ ਦੁਨੀਆ ਦੀ ਸਭ ਤੋਂ ਤੇਜ਼ ਤੇ ਐਡਵਾਂਸ ਮਸ਼ੀਨ ਨੂੰ Install ਕਰਵਾਇਆ ਜਾਵੇਗਾ।


ਇਹ Six color ਦੀ ਸਭ ਤੋਂ ਵੱਡੀ 28 Inch by 40 Inch ਦੀ ਮਸ਼ੀਨ With UV Coater ਇਸ ਕਲਸਟਰ ’ਚ ਲਗਾਈ ਜਾਵੇਗੀ। 15 ਕਰੋੜ ਦੀ ਲਾਗਤ ਨਾਲ ਇਹ ਮਸ਼ੀਨ ਵਿਸ਼ਵ ਦੀ ਸਭ ਤੋਂ ਬਿਹਤਰ ਮਸ਼ੀਨ ਹੈ। ਇਸ ਨਾਲ ਹੀ ਕਲਸਟਰ ’ਚ High Speed Die Cutting and Lamination Machine Installed ਕੀਤੀ ਜਾ ਰਹੀ ਹੈ। ਇਨ੍ਹਾਂ ਮਸ਼ੀਨਾਂ ਦੇ ਲਗਣ ਨਾਲ ਰੋਜ਼ਾਨਾ ਇਕ ਘੰਟੇ ’ਚ 16 ਹਜ਼ਾਰ ਪੀਸ ਦਾ ਨਿਰਮਾਣ ਕੀਤਾ ਜਾ ਸਕੇਗਾ।


ਦੱਸਣਯੋਗ ਹੈ ਕਿ ਐਕਸਪੋਰਟ ਦੀ ਵਧਦੀ ਡਿਮਾਂਡ ਦੇ ਚੱਲਦੇ ਲੁਧਿਆਣਾ ’ਚ ਪਿ੍ਰੰਟਿੰਗ ਤੇ ਪੈਕੇਜਿੰਗ ਦੀ ਮੰਗ ’ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਅਜਿਹੇ ’ਚ ਇਸ ਕਲਸਟਰ ਨਾਲ ਲੁਧਿਆਣਾ ਦੀ ਡਿਮਾਂਡ ਪੂਰੀ ਹੋ ਸਕੇਗੀ। ਕਾਰੋਬਾਰੀਆਂ ਮੁਤਾਬਕ ਕਿਸੇ ਇਕ ਪਿ੍ਰੰਟਰ ਵੱਲੋਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਲਗਾਉਣਾ ਸੰਭਵ ਨਹੀਂ ਹੈ। ਅਜਿਹੇ ’ਚ ਐੱਮਐੱਸਐੱਮਈ ਮੰਤਰਾਲੇ ਦੀ ਸਕੀਮ ਦੇ ਤਹਿਤ ਇਹ ਕਲਸਟਰ ਕੰਮ ਕਰੇਗਾ।

Posted By: Rajnish Kaur