ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਬੇਟ ਇਲਾਕੇ ਵਿਚ ਨਸ਼ਿਆਂ ਦੇ ਫੈਲੇ ਮਕੜ ਜਾਲ ਨੇ ਅੱਜ ਇਕ ਹੋਰ 21 ਸਾਲਾ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਮਾਰ ਮੁਕਾਇਆ। ਦਰਿਆ ਸਤਲੁਜ ਦੇ ਕੰਢੇ ’ਤੇ ਵਸੇ ਪਿੰਡ ਸ਼ੇਰੇਵਾਲ ਦੇ ਬਲਜੀਤ ਸਿੰਘ ਪੁੱਤਰ ਸਵ: ਮੁਖਤਿਆਰ ਸਿੰਘ ਵੀ ਚਿੱਟੇ ਦੀ ਭੇਟ ਚੜ੍ਹ ਗਿਆ। ਬਲਾਕ ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆਂ ਅਤੇ ਪਿੰਡ ਦੇ ਸਰਪੰਚ ਮੰਗਲ ਸਿੰਘ ਨੇ ਦੱਸਿਆ ਕਿ ਬਲਜੀਤ ਨਸ਼ੇ ਦਾ ਆਦੀ ਸੀ।

ਇਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਲਿਜਾਇਆ ਗਿਆ। ਪਰ ਪਿੰਡ ਵਿਚ ਨਸ਼ਿਆਂ ਦਾ ਦਰਿਆ ਵਗਣ ਕਾਰਨ ਬਲਜੀਤ ਸਿੰਘ ਪਹਿਲਾਂ ਵਾਂਗ ਹੀ ਚਿੱਟੇ ਦਾ ਸੇਵਨ ਕਰਦਾ ਰਿਹਾ। ਜਿਸ ਦੇ ਚੱਲਦਿਆਂ ਉਸ ਨੂੰ ਕਾਲਾ ਪੀਲੀਆ ਨੇ ਆਪਣੀ ਲਪੇਟ ਵਿਚ ਲੈ ਲਿਆ। ਪਰਿਵਾਰ ਵੱਲੋਂ ਆਰਥਿਕ ਤੰਗੀ ਦੇ ਚੱਲਦਿਆਂ ਇਲਾਜ ਕਰਵਾਉਣ ਤੋਂ ਅਸਮਰਥਾ ਅਤੇ ਉਸ ਦੇ ਲਗਾਤਾਰ ਨਸ਼ਾ ਕਰਨ ਕਾਰਨ ਅੱਜ ਉਸ ਦੀ ਘਰ ਵਿਚ ਹੀ ਮੌਤ ਹੋ ਗਈ।

Posted By: Jagjit Singh