ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗਰੀਬ ਨਿਵਾਜ਼ ਮੁਸਲਿਮ ਕੌਂਸਲ ਕਮੇਟੀ ਦੀ ਅਗਵਾਈ ਹੇਠ ਸ਼ੇਰਪੁਰ ਖੁਰਦ ਨੇੜੇ ਮਦਰੱਸਾ ਨੂਰੀਆ ਇਸਲਾਮੀਆ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੈਂਕਫਿੰਕੋ ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਵਾਈਸ ਚੇਅਰਮੈਨ ਗੁਲਾਬ ਨੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਦਰੱਸੇ ਦੇ ਮੌਲਾਨਾ ਬਦਰ ਕਿਬਲਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਅੱਜ ਆਪਣੇ ਧਰਮ ਨੂੰ ਭੁੱਲਦੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਇਲਾਕੇ 'ਚ ਮਦਰੱਸਾ ਨੂਰੀਆ ਇਸਲਾਮੀਆ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਦਰੱਸੇ 'ਚ ਬੱਚਿਆਂ ਨੂੰ ਆਪਣੇ ਧਰਮ ਪ੍ਰਤੀ ਸਿੱਖਿਆ ਦੇ ਨਾਲ ਹਿੰਦੀ, ਇੰਗਲਿਸ਼ ਅਤੇ ਪੰਜਾਬੀ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਜਲਾਲੂਦੀਨ ਅਨਸਾਰੀ, ਵਾਰਡ ਪ੍ਰਧਾਨ ਮੁਹੰਮਦ ਅਸਗਰ ਗੋਰਾ, ਚੇਅਰਮੈਨ ਮੁਹੰਮਦ ਸਗੀਰ ਕਾਲੀਆ, ਬਬਲੂ ਅਨਸਾਰੀ, ਫਿਖੋਜ ਖ਼ਾਨ, ਕੋਹਿਨੂਰ ਮਾਸਟਰ, ਮੌਲਾਨਾ ਬਦਰ ਰਸੀਦੀ, ਐਡਵੋਕੇਟ ਸ਼ਮਸ਼ੇਰ ਆਲਮ, ਮੌਲਾਨਾ ਸਾਬਿਰ, ਮੌਲਾਨਾ ਸ਼ਮਸ਼ੇਰ, ਹਾਫਿਸ ਅਨੀਸ਼, ਹਾਫਿਜ਼ ਕਲੀਮ ਅਤੇ ਬਾਬਾ ਅਲਾਊਦੀਨ ਅਨਸਾਰੀ ਆਦਿ ਸ਼ਾਮਲ ਸਨ।