ਜੇਐਨਐਨ, ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵਿਚਕਾਰ ਇਕ ਪੋਸਟ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਐਮਪੀ ਬਿੱਟੂ ਨੇ ਰਾਜੇਵਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਮੋਹਿੰਦਰ ਸਿੰਘ ਕੇਪੀ ਦੀਆਂ ਤਸਵੀਰਾਂ ਪੋਸਟ ਕਰਕੇ ਲਿਖਿਆ, ਇਕ ਹੋਰ ਕਿਸਾਨ ਨੇਤਾ ਲੋਕਾਂ ਨੂੰ ਸਿਆਸੀ ਨੇਤਾਵਾਂ ਤੋਂ ਦੂਰ ਰਹਿਣ ਨੂੰ ਕਿੰਹਦੇ ਹਨ, ਉਥੇ ਰਾਜੇਵਾਲ ਕਾਂਗਰਸੀ ਆਗੂ ਕੇਪੀ ਨਾਲ ਪਕੌਡ਼ੇ ਖਾ ਰਹੇ ਹਨ।

ਸਿੰਘੂ ਬਾਰਡਰ ’ਚ ਗੁੰਮਰਾਹਪੂਰਨ ਬਿਆਨ ਦੇਣਾ ਸਹੀ ਨਹੀਂ

ਬਿੱਟੂ ਨੇ ਲਿਖਿਆ ਕਿ ਕਿਸਾਨ ਆਗੂਆਂ ਅਤੇ ਸਿਆਸਤਦਾਨਾਂ ਵਿਚ ਹਮੇਸ਼ਾਂ ਹੀ ਗੂਡ਼ੇ ਸਬੰਧ ਰਹੇ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ ਪਰ ਰਾਜੇਵਾਲ ਜਦੋਂ ਸਿੰਘੂ ਬਾਰਡਰ ਪਹੁੰਚਦੇ ਹਨ ਤਾਂ ਪਤਾ ਨਹੀਂ ਉਨ੍ਹਾਂ ਨੂੰ ਕੀ ਹੋ ਜਾਂਦਾ ਹੈ। ਉਹ ਲੋਕਾਂ ਨੂੰ ਗੁੰਮਰਾਹ ਕਰਨ ਲਗਦੇ ਹਨ। ਬਿੱਟੂ ਨੇ ਪੋਸਟ ਵਿਚ ਰਾਜੇਵਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਤਸਵੀਰਾਂ ਜ਼ਰੀਏ ਮੈਂ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਕਿਸਾਨ ਆਗੂ ਅਤੇ ਸਾਡੇ ਵਰਗੇ ਜਨਤਾ ਦੇ ਨੁਮਾਇੰਦਿਆਂ ਦਾ ਪੰਜਾਬੀਆਂ ਨਾਲ ਗੂਡ਼੍ਹਾਂ ਸਬੰਧ ਹੈ। ਤੁਹਾਨੂੰ ਸਿੰਘੂ ਬਾਰਡਰ ਤੋਂ ਗੁੰਮਰਾਹਪੂਰਨ ਬਿਆਨ ਨਹੀਂ ਦੇਣੇ ਚਾਹੀਦੇ।

ਭੋਗ ਦੀ ਫੋਟੋ ਸੋਸ਼ਲ ਸਾਈਟਾਂ ’ਤੇ ਪਾਉਣਾ ਗਲਤ : ਰਾਜੇਵਾਲ

ਰਾਜੇਵਾਲ ਨੇ ਕਿਹਾ ਕਿ ਲੁਧਿਆਣਾ ਦੇ ਐਮਪੀ ਰਵਨੀਤ ਬਿੱਟੂ ਬਿਆਨ ਦੇਣ ਤੋਂ ਪਹਿਲਾਂ ਸੋਚਦੇ ਤਕ ਨਹੀਂ। ਕਿਸੇ ਮਰਗ ਦੇ ਭੋਗ ਵਿਚ ਮੌਜੂਦਗੀ ਦੀਆਂ ਫੋਟੋਆਂ ਇਸ ਤਰ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨਾ ਸਰਾਸਰ ਗਲਤ ਹੈ। ਉਹ ਅਜਿਹਾ ਕਰਕੇ ਕਿਸਾਨ ਅੰਦੋਲਨ ਨੂੰ ਹੀ ਠੇਸ ਪਹੁੰਚਾ ਰਹੇ ਹਨ। ਉਹ ਪਠਾਨਕੋਟ ਕੋਲ ਇਕ ਨਜ਼ਦੀਕੀ ਦੇ ਘਰ ਸ਼ੋਕਸਭ ਵਿਚ ਗਏ ਸਨ। ਉਥੇ ਪਹਿਲੀ ਵਾਰ ਜਲੰਧਰ ਦੇ ਨੇਤਾ ਮੋਹਿੰਦਰ ਸਿੰਘ ਕੇਪੀ ਨਾਲ ਮਿਲੇ। ਇਸ ਤੋਂ ਪਹਿਲਾਂ ਉਹ ਕਦੇ ਨਹੀਂ ਮਿਲੇ ਪਰ ਇਸ ਨੂੰ ਗਲਤ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ।

Posted By: Tejinder Thind