ਜੇਐਨਐਨ, ਲੁਧਿਆਣਾ : ਸਟੀਲ ਦੀਆਂ ਕੀਮਤਾਂ ਵਿਚ ਲਗਾਤਾਰ ਵੱਧ ਰਹੀ ਸੱਟੇਬਾਜ਼ੀ ਅਤੇ ਐਕਸਪੋਰਟ ’ਤੇ ਕੰਪਨੀਆਂ ਦੇ ਫੋਕਸ ਨਾਲ ਹੁਣ ਇਸ ਦਾ ਅਸਰ ਭਾਰਤੀ ਮੈਨਿਊਫੈਕਚਰਿੰਗ ਸੈਕਟਰ ’ਤੇ ਦਿਖਣ ਲੱਗਾ ਹੈ। ਸਟੀਲ ਦੀਆਂ ਕੀਮਤਾਂ ਵਿਚ ਪਿਛਲੇ 15 ਦਿਨਾਂ ਵਿਚ 4 ਰੁਪਏ ਪ੍ਰਤੀ ਕਿਲੋ ਤਕ ਦੇ ਹੋਏ ਵਾਧੇ ਨਾਲ ਇੰਡਸਟਰੀ ਆਰਡਰ ਲੈਣ ਲਈ ਸ਼ਸ਼ੋਪੰਜ ਵਿਚ ਹੈ। ਇਸ ਨੂੰ ਲੈ ਕੇ ਸਾਈਕਲ ਹੱਬ ਦੇ ਮੁੱਖ ਸੰਗਠਨ ਯੁਨਾਇਟਿਡ ਸਾਈਕਲ ਅਤੇ ਪਾਰਟਸ ਮੈਨਿਊਫੈਕਚਰਰ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ ਇਕ ਟਵੀਟ ਕਰਕੇ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਨੇ ਟਵੀਟ ਵਿਚ ਕਿਹਾ ਕਿ ਸਟੀਕ ਦੀਆਂ ਕੀਮਤਾਂ ਬੇਕਾਬੂ ਹੋ ਰਹੀਆਂ ਹਨ। ਇਸ ਲਈ ਸਰਕਾਰ ਦੀ ਦਖਲਅੰਦਾਜ਼ੀ ਦੀ ਲੋਡ਼ ਹੈ। ਇਸ ਨਾਲ ਸਾਈਕਲ ਇੰਡਸਟਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਸਟੀਲ ਨਿਰਮਾਣ ਦੇ ਮੁੱਖ ਰਾਅ ਮੈਟੀਰੀਅਲ ਆਇਰਨ ਦੀ ਐਕਸਪੋਰਟ ਨੂੰ ਬੰਦ ਕਰਨਾ ਚਾਹੀਦਾ ਹੈ। 18 ਕਿਲੋ ਦੇ ਸਾਈਕਲ ਵਿਚ 15 ਕਿਲੋ ਸਟੀਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਹੋਰ ਉਤਪਾਦਾਂ ਵਿਚ ਵੀ ਸਟੀਲ ਸ਼ਾਮਲ ਹੁੰਦਾ ਹੈ। ਅਜਿਹੇ ਵਿਚ ਸਾਈਕਲ ਦੀ ਕੀਮਤ ਵਿਚ 100 ਰੁਪਏ ਤਕ ਦਾ ਇਜਾਫਾ ਹੋ ਗਿਆ ਹੈ।

ਸਟੀਲ ਸਹੀ ਕੀਮਤ ’ਤੇ ਮੁੱਹਈਆ ਕਰਵਾਏ ਸਰਕਾਰ

ਇਸ ਤੋਂ ਪਹਿਲਾਂ ਵੀ ਲਗਾਤਾਰ ਸਟੀਲ ਦੀਆਂ ਕੀਮਤਾਂ ਵਿਚ ਇਜਾਫੇ ਦਾ ਦੌਰ ਜਾਰੀ ਹੈ। ਇਸ ਦਾ ਮੁੱਖ ਕਾਰਨ ਸਟੀਲ ਨਿਰਮਾਤਾ ਕੰਪਨੀਆਂ ਵੱਲੋਂ ਐਕਸਪੋਰਟ ’ਤੇ ਫੋਕਸ ਕਰਨਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਟੀਲ ਸਹੀ ਕੀਮਤਾਂ ਵਿਚ ਮੁੱਹਈਆ ਕਰਵਾਏ ਕਿਉਂਕਿ ਇਹ ਸਾਰੀ ਇੰਡਸਟਰੀ ਦਾ ਰਾਅ ਮੈਟੀਰੀਅਲ ਹੈ। ਜੇ ਇਹ ਮਹਿੰਗਾ ਹੁੰਦਾ ਹੈ ਤਾਂ ਮਹਿੰਗਾਈ ਸਿਖਰ ’ਤੇ ਆ ਜਾਵੇਗੀ।

ਇਸ ਦੀ ਐਕਸਪੋਰਟ ਆਉਣ ਵਾਲੇ ਸਾਲ ਤਕ ਰੋਕਿਆ ਜਾਵੇ ਤਾਂ ਜੋ ਘਰੇਲੂ ਮੰਗ ਨੂੰ ਪੂਰਾ ਕੀਤਾ ਜਾ ਸਕੇ।

Posted By: Tejinder Thind