ਲੁਧਿਆਣਾ : ਕੋਰੋਨਾ ਦੇ ਮਰੀਜ਼ਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਸ਼ਹਿਰ ਦੇ ਹਸਪਤਾਲ ਫੁੱਲ ਹੁੰਦੇ ਜਾ ਰਹੇ ਹਨ। ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਕੋਵਿਡ ਬੈਡਾਂ ਦੀ ਗਿਣਤੀ ਦੁੱਗਣੀ ਕਰਨ ਦੀ ਯੋਜਨਾ ਬਣਾ ਲਈ ਹੈ, ਪਰ ਆਕਸੀਜਨ ਸਪਲਾਈ ਬੈਡਾਂ ਦੀ ਗਿਣਤੀ ਵਧਾਉਣ ਵਿਚ ਰੁਕਾਵਟ ਬਣ ਰਹੀ ਸੀ। ਹਾਲਾਂਕਿ ਸ਼ਹਿਰ ਵਿਚ ਆਕਸੀਜਨ ਦੀ ਸਪਲਾਈ ਡਿਮਾਂਡ ਮੁਤਾਬਕ ਕੀਤੀ ਜਾ ਰਹੀ ਹੈ, ਅਜਿਹੇ ਵਿਚ ਬੈਡਾਂ ਦੀ ਗਿਣਤੀ ਵੀ ਹੌਲੀ-ਹੌਲੀ ਵਧਾਈ ਜਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਆਕਸੀਜਨ ਸਪਲਾਈ ਵਧਾਉਣ ਨੂੰ ਕਿਹਾ ਹੈ ਤਾਂਕਿ ਸ਼ਹਿਰ ਵਿਚ ਕੋਰੋਨਾ ਬੈਡਾਂ ਦੀ ਗਿਣਤਾ ਵਧਾਈ ਜਾ ਸਕੇ।

ਡਿਮਾਂਡ ਦੇ ਹਿਸਾਬ ਨਾਲ ਕੀਤੀ ਜਾ ਰਹੀ ਸਪਲਾਈ

ਹਾਲੇ ਸਾਡੇ ਕੋਲ ਆਕਸੀਜਨ ਦੀ ਘਾਟ ਨਹੀਂ ਹੈ। ਡਿਮਾਂਡ ਦੇ ਹਿਸਾਬ ਨਾਲ ਸਪਲਾਈ ਕੀਤੀ ਜਾ ਰਹੀ ਹੈ। ਜਿਵੇਂ-ਜਿਵੇਂ ਡਿਮਾਂਡ ਵਧ ਰਹੀ ਹੈ ਉਤਪਾਦਨ ਵੀ ਵਧਾਇਆ ਜਾ ਰਿਹਾ ਹੈ। ਇਸਦੇ ਇਲਾਵਾ ਖਾਲੀ ਸਿਲੰਡਰਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਤਾਂਕਿ ਵਧ ਤੋਂ ਵਧ ਆਕਸੀਜਨ ਹਸਪਤਾਲਾਂ ਨੂੰ ਦਿੱਤੀ ਜਾ ਸਕੇ- ਅਮਿਤ ਭੈਂਬੀ, ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਕਮ ਆਕਸੀਜਨ ਪੂਰਤੀ ਨੋਡਲ ਅਫ਼ਸਰ

ਮਰੀਜ਼ਾਂ ਦੀ ਸੰਖਿਆ ਦੇ ਹਿਸਾਬ ਨਾਲ ਬੈਡਾਂ ਦਾ ਪ੍ਰਬੰਧ ਪੂਰਾ

ਅਸੀਂ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਬੈਡਾਂ ਦੀ ਸੰਖਿਆ 1200 ਤੋਂ ਵਧਾ ਕੇ 2400 ਕਰਨ ਲਈ ਕਿਹਾ ਹੈ, ਜੋ ਹੁਣ 1700 ਹੋ ਗਈ ਹੈ। ਆਕਸੀਜਨ ਦੀ ਸਪਲਾਈ ਦੇ ਨਾਲ ਹੌਲੀ-ਹੌਲੀ ਬੈਡ ਵਧਾਏ ਜਾ ਰਹੇ ਹਨ। ਵਰਤਮਾਨ ਮਰੀਜ਼ਾਂ ਦੀ ਸੰਖਿਆ ਦੇ ਹਿਸਾਬ ਨਾਲ ਬੈਡਾਂ ਦਾ ਪੂਰਾ ਪ੍ਰਬੰਧ ਹੈ। ਹਸਪਤਾਲਾਂ ਨੂੰ ਬਾਕੀ ਬੈਡ ਵੀ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਸਰਕਾਰ ਨੂੰ ਮਰੀਜ਼ ਵਧਣ ਦੀ ਹਾਲਤ ਵਿਚ ਆਕਸੀਜਨ ਸਪਲਾਈ ਵਧਾਉਣ ਲਈ ਵੀ ਲਿਖਿਆ ਹੈ- ਸੰਦੀਪ ਸਿੰਘ, ਏਡੀਸੀ ਡਿਵੈਲਪਮੈਂਟ ਕਮ ਨੋਡਲ ਅਫ਼ਸਰ

Posted By: Sunil Thapa