ਖੰਨਾ, ਲੁਧਿਆਣਾ : ਪਾਇਲ ਦੇ ਪਿੰਡ ਰਾਣੋ ਦੇ ਸਾਬਕਾ ਅਕਾਲੀ ਸਰਪੰਚ ਤੇ ਨਸ਼ਾ ਤਸਕਰੀ 'ਚ ਕਾਬੂ ਕੀਤੇ ਜਾ ਚੁੱਕੇ ਗੁਰਦੀਪ ਸਿੰਘ ਰਾਣੋ ਦੇ ਪੁਰਾਣੇ ਸਾਥੀ ਦੀ ਖੰਨਾ ਦੇ ਮਾਡਲ ਟਾਊਨ ਸਥਿਤ ਕੋਠੀ 'ਤੇ ਇਕ ਵਾਰ ਫਿਰ ਪਲਿਸ ਵੱਲੋਂ ਛਾਪਾ ਮਾਰਿਆ ਗਿਆ ਹੈ। ਇਸ ਛਾਪੇਮਾਰੀ 'ਚ ਰਾਣੋ ਸਣੇ ਤਿੰਨ ਲੋਕਾਂ ਦੇ ਫੜ੍ਹੇ ਜਾਣ ਦੀ ਸੂਚਨਾ ਹੈ। ਤਿੰਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ ਤੇ ਕਿੰਨੀ ਬਰਾਮਦਗੀ ਹੋਈ ਹੈ ਇਸ ਸਬੰਧੀ ਕੋਈ ਸੂਚਨਾ ਫਿਲਹਾਲ ਬਾਹਰ ਨਹੀਂ ਆਈ ਹੈ।

Posted By: Ravneet Kaur