ਜੇਐੱਨਐੱਨ, ਲੁਧਿਆਣਾ : ਲੁਧਿਆਣਾ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ। ਵੀਰਵਾਰ ਨੂੰ ਕੋਰੋਨਾ ਸੰਕ੍ਰਮਿਤ ਮਲੇਰਕੋਟਲਾ ਦੀ 60 ਸਾਲ ਦੀ ਮਹਿਲਾ ਦੀ ਮੌਤ ਹੋ ਗਈ। ਮਹਿਲਾ ਨੂੰ ਸੀਐੱਮਸੀ ਹਸਪਤਾਲ 'ਚ 24 ਜੂਨ ਨੂੰ ਭਰਤੀ ਕਰਵਾਇਆ ਗਿਆ। ਵੀਰਵਾਰ ਸਵੇਰੇ ਸਾਢੇ ਤਿੰਨ ਵਜੇ ਔਰਤ ਨੇ ਅੰਤਿਮ ਸਾਹ ਲਿਆ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੇ ਦਮ ਤੋੜਿਆ ਤੇ ਕੁੱਲ 29 ਨਵੇਂ ਸੰਕ੍ਰਮਿਤ ਮਿਲੇ ਸਨ। ਪਾਜ਼ੇਟਿਵ ਮਰੀਜ਼ਾਂ 'ਚੋਂ ਇਕ ਪਿੰਡ ਮੁਲਾਂਪੁਰ ਦਾਖਾ ਦੇ ਆਡੀਸ਼ਨਲ ਐੱਸਐੱਚਓ ਵੀ ਸ਼ਾਮਲ ਹੈ। ਮਰਨ ਵਾਲਿਆਂ 'ਚੋਂ ਇਕ ਆਲਮਗੀਰ ਦੇ ਪਿੰਡ ਰਣੀਆਂ ਦਾ ਰਹਿਣ ਵਾਲਾ 18 ਸਾਲਾ ਵਿਕਾਸ ਕੁਮਾਰ ਹੈ, ਜਦਕਿ ਦੂਜੀ ਮੌਤ 71 ਸਾਲ ਦੀ ਔਰਤ ਦੀ ਹੋਈ। ਨੌਜਵਾਨ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜਿਆ।

Posted By: Amita Verma