ਜੇਐੱਨਐੱਨ, ਲੁਧਿਆਣਾ : ਸੂਬੇ 'ਚ ਸ਼ੁੱਕਰਵਾਰ ਨੂੰ ਵੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋਈ। ਲੁਧਿਆਣਾ ਤੇ ਪਟਿਆਲਾ 'ਚ ਵੱਖ-ਵੱਖ ਇਲਾਕਿਆਂ 'ਚ ਕਿਤੇ ਤੇਜ਼ ਤਾਂ ਕਿਤੇ ਹਲਕੀ ਬਾਰਿਸ਼ ਹੋਈ। ਇਸ ਤੋਂ ਇਲਾਵਾ ਚੰਡੀਗੜ੍ਹ 'ਚ ਬੂੰਦਾਬਾਂਦੀ ਵੀ ਹੋਈ, ਜਦਕਿ ਦੂਜੇ ਜ਼ਿਲ੍ਹਿਆਂ 'ਚ ਕਿਤੇ ਤੇਜ਼ ਧੁੱਪ ਨਿਕਲੀ ਤਾਂ ਕਿਤੇ ਬੱਦਲ ਛਾਏ ਰਹੇ।

ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਮੁਤਾਬਕ, ਪਟਿਆਲਾ 'ਚ 7.7 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜਦਕਿ ਲੁਧਿਆਣਾ 'ਚ 5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਉਥੇ ਦੂਜੇ ਪਾਸੇ ਵਿਭਾਗ ਦੇ ਪੂਰਵ ਅਨੁਮਾਨ ਦੀ ਮੰਨੀਏ ਤਾਂ ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਸ੍ਰੀ ਅਨੰਦਪੁਰ ਸਾਹਿਬ 'ਚ ਸ਼ਨਿਚਰਵਾਰ ਨੂੰ ਵੀ ਦਿਨ ਦੇ ਸਮੇਂ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਨ੍ਹਾਂ ਸਾਰੇ ਸ਼ਹਿਰਾਂ 'ਚ 29 ਅਗਸਤ ਤਕ ਬੱਦਲ ਛਾਏ ਰਹਿਣ ਅਤੇ ਬਾਰਿਸ਼ ਦਾ ਪੂਰਵ ਅਨੁਮਾਨ ਹੈ। ਜਦਕਿ ਜਲੰਧਰ, ਕਪੂਰਥਲਾ, ਪਠਾਨਕੋਟ, ਅੰਮਿ੍ਤਸਰ, ਫਿਰੋਜ਼ਪੁਰ ਤੇ ਬਠਿੰਡਾ 'ਚ 29 ਅਗਸਤ ਤਕ ਮੌਸਮ ਸਾਫ਼ ਰਹਿਣ ਦਾ ਪੂਰਵ ਅਨੁਮਾਨ ਹੈ।