v> ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ- ਗੰਨੇ ਨਾਲ ਲੱਦੀ ਤੇਜ਼ ਰਫਤਾਰ ਟਰੈਕਟਰ-ਟਰਾਲੀ ਕੈਂਟਰ ਹੇਠਾਂ ਜਾ ਵੜੀ ।ਹਾਦਸਾ ਇਨ੍ਹਾਂ ਭਿਆਨਕ ਸੀ ਕਿ ਟਰੈਕਟਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ 'ਚ ਮਾਰੇ ਗਏ ਟਰੈਕਟਰ ਚਾਲਕ ਦੀ ਪਛਾਣ ਸਵਿੰਦਰ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ।

ਜਾਣਕਾਰੀ ਮੁਤਾਬਕ ਸਵਿੰਦਰ ਸਿੰਘ ਆਪਣੇ ਟਰੈਕਟਰ ਟਰਾਲੀ 'ਤੇ ਗੰਨਾ ਲੱਦ ਕੇ ਲੁਧਿਆਣਾ ਤੋਂ ਬੁੱਢੇਵਾਲ ਸਥਿਤ ਸ਼ੂਗਰ ਮਿੱਲ ਨੂੰ ਜਾ ਰਿਹਾ ਸੀ। ਸੋਮਵਾਰ ਤੜਕੇ ਸਵਿੰਦਰ ਸਿੰਘ ਜਿਸ ਤਰ੍ਹਾਂ ਹੀ ਤਾਜਪੁਰ ਚੌਕ ਦੇ ਕੋਲ ਪਹੁੰਚਿਆ ਤਾਂ ਉਸ ਦਾ ਟਰੈਕਟਰ ਤੇਜ਼ ਰਫ਼ਤਾਰ ਹੋਣ ਕਰਕੇ ਬੇਕਾਬੂ ਹੋ ਗਿਆ ਤੇ ਟਰੈਕਟਰ ਸਾਹਮਣੇ ਖੜ੍ਹੇ ਕੈਂਟਰ ਵਿੱਚ ਜਾ ਵੱਜਾ ਜਿਸ ਨਾਲ ਸਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਸਾਰ ਹੀ ਚੌਕੀ ਰਾਮਗੜ੍ਹ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ ।

Posted By: Amita Verma