ਸੁਖਦੇਵ ਗਰਗ, ਜਗਰਾਓਂ : ਸਿੱਧਵਾਂ ਬੇਟ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਨੂੰ ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ 50 ਕੁਰਸੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਸੁਸਾਇਟੀ ਵੱਲੋਂ ਹਰੇਕ ਸਾਲ ਸਿੱਧਵਾਂ ਬੇਟ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਢੰਡ ਪਰਿਵਾਰ ਦੇ ਸਹਿਯੋਗ ਨਾਲ ਅੱਖਾਂ ਦਾ ਚੈੱਕਅਪ ਤੇ ਜਾਂਚ ਕੈਂਪ ਲਗਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਇਸ ਸਾਲ ਜਦ ਕੈਂਪ ਲਗਾਇਆ ਗਿਆ ਤਾਂ ਮੰਦਰ ਦੇ ਪ੍ਰਬੰਧਕਾਂ ਨੇ ਭਗਤਾਂ ਦੇ ਬੈਠਣ ਲਈ ਕੁਰਸੀਆਂ ਦੀ ਮੰਗ ਰੱਖੀ ਜਿਸ ਨੂੰ ਸੁਸਾਇਟੀ ਨੇ ਪੂਰਾ ਕਰਦਿਆਂ 50 ਕੁਰਸੀਆਂ ਭੇਟ ਕੀਤੀਆਂ। ਇਸ ਮੌਕੇ ਵਿਕਰਮਜੀਤ ਸਿੰਘ ਢੰਡ, ਅਸ਼ੋਕ ਕੁਮਾਰ ਢੰਡ, ਹਰੀ ਓਮ, ਸੱਜਣ ਕੁਮਾਰ, ਧਰਮਪਾਲ ਸਿੰਘ, ਰਾਜਿੰਦਰ ਕੁਮਾਰ ਰੀਹਾਨ, ਰਮੇਸ਼ ਘਈ ਤੇ ਵਿਨੋਦ ਸ਼ਰਮਾ ਸ਼ਾਸਤਰੀ ਨੇ ਸੁਸਾਇਟੀ ਵੱਲੋਂ ਮੰਦਰ ਨੂੰ ਕੁਰਸੀਆਂ ਦੇਣ ਲਈ ਧੰਨਵਾਦ ਕੀਤਾ।

ਇਸ ਮੌਕੇ ਸੁਸਾਇਟੀ ਦੇ ਰਾਜਿੰਦਰ ਜੈਨ ਕਾਕਾ, ਆਰਕੇ ਗੋਇਲ, ਅਨਿਲ ਮਲਹੋਤਰਾ, ਕਪਿਲ ਸ਼ਰਮਾ, ਮਨੋਹਰ ਸਿੰਘ ਟੱਕਰ ਸਮੇਤ, ਡਾ. ਰਾਮ ਪ੍ਰਤਾਪ ਗੁਪਤਾ, ਜਗਦੀਪ ਸਿੰਘ ਪਟਵਾਰੀ ਕਾਉਂਕੇ, ਕੁਲਜਿੰਦਰ ਸਿੰਘ ਆਦਿ ਹਾਜ਼ਰ ਸਨ।