ਲੁਧਿਆਣਾ : ਕਾਂਗਰਸ ਛੱਡ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ ਸੰਨੀ ਕੈਂਥ ਨੂੰ ਲੋਕ ਇਨਸਾਫ ਪਾਰਟੀ ਨੇ ਮੁੱਖ ਬੁਲਾਰਾ ਤੇ ਹਲਕਾ ਗਿੱਲ ਦਾ ਮੁਖੀ ਬਣਿਆ ਹੈ। ਇਸ ਸਬੰਧੀ ਕਰਵਾਈ ਬੈਠਕ 'ਚ ਪਾਰਟੀ ਦੇ ਹੈੱਡਮੈਨ ਬਲਵਿੰਦਰ ਸਿੰਘ ਬੈਂਸ, ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਮਹਾ ਸਕੱਤਰ ਜਸਵਿੰਦਰ ਸਿੰਘ ਖਾਲਸਾ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਮੌਜੂਦ ਰਹੇ। ਪਾਰਟੀ ਨੇ ਗੁਰਕੀਰਤ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ।

ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਾਰਟੀ ਨੇ ਹਮੇਸ਼ਾ ਨੌਜਵਾਨਾਂ ਨੂੰ ਪਹਿਲ ਦੇ ਕੇ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਹੈ। ਪੰਜਾਬ, ਪੰਜਾਬੀਅਤ ਤੇ ਪੰਜਾਬੀ ਤੋਂ ਲਗਾਵ ਕਰਨ ਨਾਲ-ਨਾਲ ਰਿਸ਼ਵਤਖੋਰੀ, ਨਸ਼ੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਜਾਰੀ ਰਹੇਗਾ। ਬੈਂਸ ਨੇ ਕਿਹਾ ਕਿ ਆਗਾਮੀ ਸਾਲ 2022 ਦੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੇ ਅਜੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ 'ਤੇ ਜਤਿੰਦਰ ਪਾਲ ਸਿੰਘ ਸਲੂਜਾ, ਅਰਜੁਨ ਸਿੰਘ ਚੀਮਾ, ਰਾਜਿੰਦਰ ਸਿੰਘ, ਗੁਰਨੀਤ ਪਾਲ ਸਿੰਘ, ਪ੍ਰਦੀਪ ਸ਼ਰਮਾ, ਹਰਵਿੰਦਰ ਸਿੰਘ ਆਦਿ ਮੌਜੂਦ ਰਹੇ।

Posted By: Amita Verma