ਸੰਤੋਸ਼ ਕੁਮਾਰ ਸਿੰਗਲਾ, ਮਲੌਦ

ਪੰਜਾਬ ਦੇ ਪ੫ਮੁੱਖ ਤਿਉਹਾਰਾਂ 'ਚੋਂ ਇਕ ਲੋਹੜੀ ਦਾ ਤਿਉਹਾਰ ਅੱਜ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦਾ ਪੁਰਾਤਨ ਮਹੱਤਵ ਦੁੱਲਾ-ਭੱਟੀ ਦੀ ਕਹਾਣੀ ਤੇ ਸੰਤ ਕਬੀਰ ਦੀ ਪਤਨੀ ਲੋਈ ਨਾਲ ਜੋੜਿਆ ਜਾਂਦਾ ਹੈ ਤੇ ਨਵਵਿਆਹੇ ਲੜਕੇ ਤੇ ਨਵਜੰਮੇ ਲੜਕੇ ਦੇ ਘਰ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਦਕਿ ਹੁਣ ਕੁਝ ਸਮੇਂ ਤੋਂ ਪੁੱਤਰਾਂ ਦੇ ਨਾਲ-ਨਾਲ ਧੀਆਂ ਦੇ ਸਤਿਕਾਰ ਲਈ ਲੋਹੜੀ ਦਾ ਤਿਉਹਾਰ ਮਨਾਉਣ ਦੀ ਚੰਗੀ ਪਿਰਤ ਚੱਲੀ ਹੋਈ ਹੈ। ਲੋਹੜੀ ਦੇ ਦਿਨ ਨੌਜਵਾਨਾਂ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ, ਪਰ ਕੁਝ ਸਾਲਾ ਤੋਂ ਚਾਈਨਾ ਡੋਰ ਦੀ ਮਾੜੀ ਪਿਰਤ ਵੀ ਚੱਲੀ ਹੋਈ ਹੈ।

-ਧਰਮ ਇਸਤਰੀਆਂ ਦੇ ਸਤਿਕਾਰ ਦੀ ਕਰਦੇ ਨੇ ਗੱਲ

ਗੁਰਦੁਆਰਾ ਧਰਮਸਰ ਸਾਹਿਬ ਰੋੜੀਆ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਰੋੜੀਆ ਨੇ ਕਿਹਾ ਕਿ ਸਾਰੇ ਹੀ ਧਾਰਮਿਕ ਗ੫ੰਥਾਂ 'ਚ ਧੀਆਂ ਤੇ ਪੁੱਤਰਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ ਤੇ ਗੁਰੂਆਂ-ਪੀਰਾਂ, ਪੈਗੰਬਰਾਂ ਵੱਲੋਂ ਵੀ ਧੀਆਂ-ਪੁੱਤਰਾਂ 'ਚ ਫ਼ਰਕ ਨਾ ਕਰਨ ਅਤੇ ਧੀਆਂ ਦਾ ਸਤਿਕਾਰ ਕਰਨ ਸਬੰਧੀ ਕਿਹਾ ਗਿਆ ਹੈ। ਪਰ ਅੱਜ ਇਨਸਾਨ ਇਹ ਸਭ ਗੱਲਾਂ ਭੁਲਾ ਕੇ ਧੀਆਂ ਪੁੱਤਰਾਂ ਵਿੱਚ ਫ਼ਰਕ ਕਰ ਰਿਹਾ ਹੈ ਜੋ ਕਿ ਨਿੰਦਣਯੋਗ ਵਰਤਾਰਾ ਹੈ।

-ਧੀਆਂ ਤੇ ਪੁੱਤਰਾਂ 'ਚ ਫਰਕ ਮੰਦਭਾਗਾ

ਵੱਖ-ਵੱਖ ਸਮਾਜਿਕ ਵਿਸ਼ਿਆ 'ਤੇ ਆਪਣੀ ਕਲਮ ਨਾਲ 'ਪੰਜਾਬੀ ਜਾਗਰਣ' 'ਚ ਆਵਾਜ਼ ਚੁੱਕਣ ਵਾਲੇ ਲੇਖਕ ਪਿ੫ੰਸ ਅਰੌੜਾ ਮਲੌਦ ਨੇ ਕਿਹਾ ਕਿ ਧੀਆਂ ਨੂੰ ਰੱਬ ਦਾ ਰੂਪ ਮੰਨ ਕੇ ਪੂਜਣ ਵਾਲੇ ਦੇਸ਼ 'ਚ ਅੱਜ ਵੀ ਧੀਆਂ ਨਾਲ ਹੁੰਦੇ ਵਿਤਕਰੇ ਤੇ ਅੱਤਿਆਚਾਰ ਨੂੰ ਵੇਖ ਕੇ ਮਨ ਦੁਖੀ ਹੰੁਦਾ ਹੈ। ਮਾਪਿਆਂ ਵੱਲੋਂ ਧੀ ਦੇ ਜੰਮਣ ਤੋਂ ਪਹਿਲਾ ਹੀ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਮੰਦਭਾਗਾ ਹੈ।

-ਹਰ ਖੇਤਰ 'ਚ ਮੌਹਰੀ ਧੀਆਂ ਦਾ ਸਤਿਕਾਰ ਜ਼ਰੂਰੀ

ਸਿੱਖਿਆ ਵਿਭਾਗ 'ਚ ਬਤੌਰ ਸੀਐੱਚਟੀ ਸਿਆੜ੍ਹ ਵਿਖੇ ਸੇਵਾ ਨਿਭਾਅ ਰਹੇ ਮਾ. ਸੰਦੀਪ ਕੁਮਾਰ ਮਲੌਦ ਨੇ ਕਿਹਾ ਕਿ ਅੱਜ ਕੱਲ ਧੀਆਂ ਹਰ ਖੇਤਰ 'ਚ ਮੌਹਰੀ ਹਨ। ਅੱਜ ਧੀਆਂ ਖੇਡਾਂ, ਸਿੱਖਿਆ, ਰਾਜਨੀਤੀ, ਅਫ਼ਸਰਸ਼ਾਹੀ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਤਕ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਧੀਆਂ ਦਾ ਸਤਿਕਾਰ ਕਰਨਾ ਮਾਪਿਆਂ ਤੇ ਸਮਾਜ ਦਾ ਮੁੱਢਲਾ ਫਰਜ਼ ਹੈ ਜਿਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ।