ਕੁਲਵਿੰਦਰ ਸਿੰਘ ਰਾਏ, ਖੰਨਾ

ਸੀਐੱਚਸੀ ਮਾਨੂੰਪੁਰ ਵਿਖੇ ਸ੫ੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਨਵ ਜਨਮੀਆਂ ਬੱਚੀਆਂ ਦੀ ਲੋਹੜੀ ਵੀ ਮਨਾਈ ਗਈ, ਜਿਸ 'ਚ ਡਾ. ਪਰਵਿੰਦਰ ਸਿੰਘ ਸਿੱਧੂ ਸਿਵਲ ਸਰਜਨ ਲੁਧਿਆਣਾ ਤੇ ਕੁਲਦੀਪ ਸਿੰਘ ਪੀਏ ਸਿਹਤ ਮੰਤਰੀ ਪੰਜਾਬ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਡਾ. ਪਰਿਵੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਗੁਰੂਆਂ ਦੀ ਬਾਣੀ ਸਾਡੇ ਮਨ ਨੂੰ ਸ਼ਾਤੀ ਦੇਣ ਦੇ ਨਾਲ-ਨਾਲ ਇਕ ਉੱਚ ਦਰਜੇ ਦੇ ਜੀਵਨ ਜਿਉਣ ਦੀ ਪ੫ੇਰਨਾ ਵੀ ਦਿੰਦੀ ਹੈ। ਮਨੁੱਖ ਨੂੰ ਆਪਣੇ ਹਾਊਮੇ ਨੂੰ ਪਰੇ ਰੱਖ ਕੇ ਆਮ ਜਨਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਤੇ ਸਬਰ ਸੰਤੋਖ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪੀਏ ਕੁਲਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਮਨੁੱਖ ਦੇ ਅੰਦਰਲੇ ਵਿਕਾਰਾ ਨੂੰ ਖ਼ਤਮ ਕਰਦੀ ਹੈ ਤੇ ਉਸਨੂੰ ਸੱਚ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਅੱਜ ਦੇ ਸਮੇਂ ਦੀ ਭੱਜ ਦੌੜ 'ਚ ਮਨੁੱਖ ਅੰਦਰ ਉਦਾਸਨੀਤਾ ਪੈਦਾ ਹੋ ਗਈ ਹੈ, ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੇ ਨਾਰਾਤਮਕ ਸੋਚ ਦਾ ਕਾਰਨ ਬਣਦੀ ਹੈ। ਇਸ ਲਈ ਇਨਸਾਨ ਨੂੰ ਨਿੱਤ ਗੁਰਬਾਣੀ ਦਾ ਸਿਮਰਨ ਕਰਨਾ ਚਾਹੀਦਾ ਹੈ। ਐੱਸਐੱਮਓ ਮਾਨੂੰਪੁਰ ਡਾ. ਮਨੋਹਰ ਲਾਲ ਨੇ ਕਿਹਾ ਗੁਰਾ ਦੇ ਉਪਦੇਸ਼ ਅਨੁਸਾਰ ਸਰਬੱਤ ਦੇ ਭਲੇ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਆਮ ਲੋਕਾਂ ਤੱਕ ਸਿਹਤ ਸੁਵਿਧਾਵਾਂ ਪ੫ਦਾਨ ਕਰਦਾ ਹੈ। ਇਸਤੋਂ ਇਲਾਵਾ ਅੱਜ ਨਵ-ਜਨਮੀਆਂ ਬੱਚੀਆਂ ਦੀ ਲੋਹੜੀ ਵੀ ਮਨਾਈ ਗਈ। ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਤੇ ਡਾ. ਮਨੋਹਰ ਲਾਲ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਮਾਨੂੰਪੁਰ ਵੱਲੋਂ ਇਨ੍ਹਾਂ ਬੱਚੀਆਂ ਨੂੰ ਲੋਹੜੀ ਤੇ ਸ਼ਗਨ ਵੀ ਦਿੱਤੇ ਗਏ। ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਤੇ ਕੁਲਦੀਪ ਸਿੰਘ ਪੀਏ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਭਸੀਨ, ਕੁਲਵਿੰਦਰ ਕੌਰ ਬਾਬਾ ਸੰਤ ਸਿੰਘ, ਧਰਮਵੀਰ ਸਿੰਘ ਸਰਪੰਚ, ਕੁਲਦੀਪ ਸਿੰਘ ਪੰਚ, ਹਰਜਿੰਦਰ ਸਿੰਘ ਜੀਓਜੀ, ਮਹਿੰਦਰ ਸਿੰਘ ਸੁਪਰਡੰਟ, ਦਰਸਨ ਸਿੰਘ ਜੇਏ, ਰਾਜਵਿੰਦਰ ਸਿੰਘ ਜੇਏ ਆਦਿ ਹਾਜ਼ਰ ਸਨ।