ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਪਿੰਡ ਬਿਲਾਸਪੁਰ ਵਿਖੇ 151 ਨਵਜੰਮੀਆਂ ਬੱਚੀਆਂ ਦੀ ਲੋਹੜੀ ਵੰਡ ਸਮਾਗਮ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਬਿਲਾਸਪੁਰ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਜਿਸ 'ਚ ਮੁੱਖ ਮਹਿਮਾਨ ਇੰਜ: ਜਗਦੇਵ ਸਿੰਘ ਬੋਪਾਰਏ, ਭਾਈ ਸਤਨਾਮ ਸਿੰਘ ਹਰਿਦੁਆਰ, ਬਾਬਾ ਅਮਰ ਸਿੰਘ ਰਾੜਾ ਸਾਹਿਬ, ਬਾਬਾ ਸੁੱਧ ਸਿੰਘ ਟੂਸੇ, ਬਾਬਾ ਬੇਅੰਤ ਸਿੰਘ ਟਿੱਬੀ ਵਾਲੇ, ਬਾਬਾ ਕੁਲਦੀਪ ਸਿੰਘ, ਭਾਈ ਜਤਿੰਦਰਪਾਲ ਸਿੰਘ, ਬਾਬਾ ਗੁਰਵਿੰਦਰ ਸਿੰਘ ਸ਼ਾਮਿਲ ਹੋਏ। ਇਹ ਲੋਹੜੀ ਵੰਡ ਸਮਾਗਮ ਦੇ ਕਰਤਾ ਮਹੰਤ ਭਗਤ ਰਾਮ ਕੰਨਿਆਂ ਕਲੱਬ ਦੇ ਸੰਚਾਲਕ ਜਗਤਾਰ ਸਿੰਘ ਘੁਡਾਣੀ ਦੇ ਉੱਦਮ ਸਦਕਾ ਕਰਵਾਏ ਗਏ। ਇਸ ਲੋਹੜੀ ਵੰਡ ਸਮਾਗਮ ਦੌਰਾਨ151 ਨਵਜੰਮੀਆਂ ਬੱਚੀਆਂ ਨੂੰ ਮੁੱਖ ਮਹਿਮਾਨ ਇੰਜ: ਜਗਦੇਵ ਸਿੰਘ ਬੋਪਾਰਏ, ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਬਿਲਾਸਪੁਰ ਵਾਲਿਆਂ ਵਲੋਂ ਲੋਹੜੀ ਪਾਈ ਗਈ। ਇਸ ਸਮਾਗਮ ਦੌਰਾਨ ਪੁੱਜੀਆਂ ਸਮੂਹ ਸਖ਼ਸੀਅਤਾਂ ਦਾ ਸਨਮਾਨ ਕਲੱਬ ਦੇ ਸੰਚਾਲਕ ਜਗਤਾਰ ਸਿੰਘ ਘੁਡਾਣੀ ਵਲੋਂ ਕੀਤਾ। ਇਸ ਮੌਕੇ ਬਾਬਾ ਮਹਿੰਦਰ ਸਿੰਘ, ਪ੍ਰਧਾਨ ਸੁਰਿੰਦਰ, ਹਰਬੰਸ ਸਿੰਘ, ਮੋਹਣ ਸਿੰਘ ਕਟਾਰੀਆ, ਵਾਹਿਗੁਰੂਪਾਲ ਸਿੰਘ ਹਠੂਰ, ਜ਼ਗਤਾਰ ਸਿੰਘ ਰਾਮਾਂ, ਗੁਰਜੀਵਨ ਸਿੰਘ ਸਰੌਦ, ਜਸਵੀਰ ਸਿੰਘ ਰਾਏ, ਤਰਸੇਮ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ।