ਪੱਤਰ ਪ੍ਰਰੇਰਕ, ਖੰਨਾ : ਏਕਤਾ ਵੈੱਲਫੇਅਰ ਕਲੱਬ ਗੁਰੂ ਤੇਗ ਬਹਾਦਰ ਨਗਰ ਲਲਹੇੜੀ ਰੋਡ ਖੰਨਾ ਵਿਖੇ ਸ਼੍ਰੀ ਦੁਰਗਾ ਮੰਦਿਰ 'ਚ 201 ਲੜਕੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਕਲੱਬ 'ਚ ਸਭ ਤੋਂ ਪਹਿਲਾਂ ਬੱਚਿਆਂ ਨੇ ਸ਼ਬਦ ਗਾਕੇ ਪ੍ਰਰੋਗਰਾਮ ਸ਼ੁਰੂ ਕੀਤਾ। ਅਰੋੜਾ ਬੇਕਰੀ ਵੱਲੋਂ ਬੱਚਿਆਂ ਨੂੰ ਕੇਕ ਦਿੱਤਾ ਗਿਆ, ਜੋ ਕਿ ਕੰਜਕਾਂ ਵੱਲੋਂ ਹੀ ਕੱਟ ਕੇ ਵੰਡਿਆ ਗਿਆ। ਇਸ ਸਮਾਗਮ 'ਚ ਪੁਸ਼ਕਰਰਾਜ ਸਿੰਘ, ਜਤਿੰਦਰਪਾਲ ਸਿੰਘ ਐਡਵੋਕੇਟ, ਅਨਿਲ ਦੱਤ ਫੱਲੀ, ਸਬੋਧ ਮਿੱਤਲ, ਮਨਜੀਤ ਸਿੰਘ, ਬਾਬਾ ਬੁੱਧ ਸਿੰਘ, ਬਾਬਾ ਪ੍ਰਰੀਤਮ ਸਿੰਘ, ਰਾਜ ਗੋਇਲ, ਪ੍ਰਦੀਪ ਕਪੂਰ, ਪੰਡਤ ਜਿਆ ਸ਼ਾਸਤਰੀ, ਰਜਨੀ ਫਲੀ, ਸਵੀਟੀ ਅਰੋੜਾ ਵਿਸ਼ੇਸ਼ ਤੌਰ 'ਤੇ ਪੁੱਜੇ। ਬੱਚਿਆਂ ਨੂੰ ਗਿਫਟ ਪੈਕ, ਮੂੰਗਫਲੀ, ਰਿਓੜੀ ਆਦਿ ਵੰਡੀ ਗਈ ਤੇ ਬਾਅਦ ਧੰੂਣੀ ਬਾਲਕੇ ਸਾਰੇ ਬੱਚਿਆਂ ਨੇ ਮੱਥਾ ਟੇਕਿਆ ਤੇ ਸੰਗਤ ਲਈ ਲੰਗਰ ਵੰਡਿਆ ਗਿਆ। ਇਸ ਮੌਕੇ ਵੈੱਲਫੇਅਰ ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ, ਰਜਨੀਸ਼ ਸ਼ਰਾਵਤੀ, ਮੁਨੀਸ਼ ਸਦਾਵਰਤੀ, ਕਮਲ ਕਪੂਰ, ਵਿਸ਼ਾਲ ਸ਼ਰਮਾ, ਸੰਦੀਪ ਸ਼ੁਕਲਾ, ਨਿਰਦੋਸ਼ ਮੋਦਗਿਲ, ਨਰਿੰਦਰ ਕੁਮਾਰ, ਪੰਕਜ ਸ਼ਰਮਾ, ਕਮਲ ਸ਼ਰਮਾ, ਰੀਸ਼ੂ ਵਰਮਾ, ਗੌਰਵ ਸ਼ਰਮਾ, ਪੰਕਜ ਸ਼ਰਮਾ, ਗੌਤਮ ਸ਼ਰਮਾ, ਪੱਪੂ, ਅਨੁਜ ਮਹਿਤਾ, ਬੱਬੂ ਮਨੁਪੁਰੀਆ, ਪਿ੍ਰੰਸ ਕੁਮਾਰ, ਰਾਜਨ ਦੱਤ, ਡਾ.ਸ਼ਿਵਕੁਮਾਰ, ਰਮੇਸ਼ ਗੁਜਰਾਲ ਆਦਿ ਹਾਜ਼ਰ ਸਨ।