ਜੇਐੱਨਐੱਨ, ਲੁਧਿਆਣਾ : ਕਈ ਦਿਨਾਂ ਤੋਂ ਲੋਧੀ ਕਲੱਬ ਚੋਣ ਨੂੰ ਲੈ ਕੇ ਹੋ ਰਹੀ ਖਿੱਚਧੂਹ 'ਚ ਐਤਵਾਰ ਨੂੰ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਖ਼ਲ ਨਾਲ ਚੋਣ 'ਚ ਨਵਾਂ ਮੋੜ ਆਇਆ ਹੈ। ਪ੍ਮੁੱਖ ਸੀਟ ਜਨਰਲ ਸਕੱਤਰ ਲਈ ਚੋਣ ਲੜ ਰਹੇ ਸੀਏ ਨਿਤਿਨ ਮਹਾਜਨ ਤੇ ਵਿਕਾਸ ਦੁਆ 'ਚ ਸਮਝੌਤਾ ਕਰਵਾਉਣ ਲਈ ਦਿਨ ਭਰ ਵਿਚਾਰਾਂ ਹੋਈਆਂ। ਇਸ ਲਈ ਮੰਤਰੀ ਸਮੇਤ ਸਤਲੁਜ ਕਲੱਬ ਤੇ ਲੋਧੀ ਕਲੱਬ ਦੇ ਸਾਬਕਾ ਜਨਰਲ ਸਕੱਤਰ ਵੀ ਮੀਟਿੰਗ 'ਚ ਸ਼ਾਮਲ ਹੋਏ, ਜਿਸ ਵਿਚ ਸੀਏ ਨਿਤਿਨ ਮਹਾਜਨ ਜੇਤੂ ਰਹੇ।

ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਐਤਵਾਰ ਨੂੰ 5.30 ਵਜੇ ਤਕ ਸੀ। ਵਿਕਾਸ ਦੁਆ ਨੇ ਨਾਮਜ਼ਦਗੀ ਵਾਪਸ ਲੈ ਲਈ, ਜਿਸ ਕਾਰਨ ਨਿਤਿਨ ਮਹਾਜਨ ਬਿਨਾਂ ਚੋਣ ਦੇ ਜਨਰਲ ਸਕੱਤਰ ਬਣੇ ਹਨ। ਹੁਣ ਕਲੱਬ ਦੇ ਦੂਜੇ ਅਹਿਮ ਅਹੁਦੇ ਵਾਈਸ ਪ੍ੈਜ਼ੀਡੈਂਟ ਲਈ ਸਭ ਤੋਂ ਵੱਡੀ ਟੱਕਰ ਹੋਵੇਗੀ। ਇਸ ਅਹੁਦੇ 'ਤੇ ਡਾ. ਗੌਰਵ ਸਚਦੇਵਾ ਤੇ ਜਗਮੋਹਨ ਕ੍ਰਿਸ਼ਨ ਜੈਨ ਵਿਚਾਲੇ ਮੁਕਾਬਲਾ ਹੋਵੇਗਾ।

ਉਹੀ ਬਾਰ ਸਕੱਤਰ ਅਹੁਦੇ 'ਤੇ ਜਗਤਵੀਰ ਬਿੱਟੂ ਨੇ ਨਾਂ ਵਾਪਸ ਲੈ ਲਿਆ ਹੈ। ਇਸ ਸੀਟ 'ਤੇ ਮੁਕਾਬਲਾ ਸਚਿਨ ਗੋਇਲ ਤੇ ਅਜੇ ਮਹਿਤਾ 'ਚ ਹੋਵੇਗਾ। ਹੁਣ ਦੋ ਅਹੁਦਿਆਂ ਜਨਰਲ ਸਕੱਤਰ ਤੇ ਮੈਸ ਸਕੱਤਰ 'ਤੇ ਚੋਣ ਨਹੀਂ ਹੋਵੇਗੀ। ਜਦਕਿ ਵਾਈਸ ਪ੍ੈਜ਼ੀਡੈਂਟ, ਬਾਰ ਸਕੱਤਰ, ਫਾਈਨਾਂਸ ਸਕੱਤਰ, ਕਲਚਰਲ ਸਕੱਤਰ, ਸਪੋਰਟਸ ਸਕੱਤਰ, ਜੁਆਇੰਟ ਸਕੱਤਰ, ਐਗਜ਼ੀਕਿਊਟਿਵ ਸਕੱਤਰ ਮਹਿਲਾ ਤੇ ਪੁਰਸ਼ 'ਤੇ ਚੋਣਾਂ ਹੋਣਗੀਆਂ। ਟੀਮ ਨਿਤਿਨ ਮਹਾਜਨ ਦੇ ਦੋ ਉਮੀਦਵਾਰ ਬਿਨਾਂ ਚੋਣ ਦੇ ਜਿੱਤੇ ਜਾਣ ਨਾਲ ਜਗਮੋਹਨ ਗਰੁੱਪ ਨੂੰ ਕਰਾਰਾ ਝਟਕਾ ਲੱਗਿਆ ਹੈ ਤੇ ਜਗਮੋਹਨ ਜੈਨ ਦੀ ਸੀਟ ਲਈ ਸਿਆਸਤ ਹੋਰ ਭਖ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਇਕ ਹਫ਼ਤੇ 'ਚ ਬਾਕੀ ਅਹੁਦਿਆਂ 'ਤੇ ਕਿਵੇਂ ਜ਼ੋਰ ਅਜਮਾਇਸ਼ ਹੰੁਦੀ ਹੈ। ਚੋਣਾਂ 17 ਫਰਵਰੀ ਦਿਨ ਐਤਵਾਰ ਨੂੰ ਹੋਣਗੀਆਂ।