ਸੰਜੀਵ ਗੁਪਤਾ, ਜਗਰਾਓਂ : ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰ ਵੱਲੋਂ ਲਗਾਏ ਗਏ ਮਿੰਨੀ ਲਾਕਡਾਊਨ ਖਿਲਾਫ ਅੱਜ ਜਗਰਾਓਂ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਆਏ ਦਿਨ ਕਦੇ ਮੁਕੰਮਲ ਤੇ ਕਦੇ ਮਿੰਨੀ ਲਾਕਡਾਊਨ ਦੇ ਨਾਦਰਸ਼ਾਹੀ ਫਰਮਾਨ ਦੇ ਨਾਲ ਹੀ ਪੁਲਿਸੀਆ ਡੰਡੇ ਰਾਹੀਂ ਇਨ੍ਹਾਂ ਫ਼ਰਮਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਹਿਸ਼ੀ ਬਣਦੀ ਜਾ ਰਹੀ ਹੈ। ਅਜਿਹੇ ਵਿਚ ਮੱਧ ਵਰਗੀ ਤੇ ਗਰੀਬ ਵਰਗ ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ ਹੈ। ਦੂਜੇ ਪਾਸੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਜਨਤਾ 'ਤੇ ਚਮ ਦੀਆਂ ਚਲਾ ਰਹੀ ਹੈ। ਅੱਜ ਆਕਸੀਜਨ, ਜਾਨ ਬਚਾਓ ਟੀਕਿਆਂ, ਹਸਪਤਾਲਾਂ 'ਚ ਬੈੱਡਾਂ ਦੀ ਕਾਲਾਬਾਜ਼ਾਰੀ ਨੇ ਸਰਕਾਰਾਂ ਦਾ ਅਸਲੀ ਕਿਰਦਾਰ ਨੰਗਾ ਕਰ ਦਿੱਤਾ ਹੈ। ਅੱਜ ਸਰਕਾਰੀ ਨਾਲਾਇਕੀਆਂ ਨੂੰ ਦੇਸ਼ ਦੀਆਂ ਮਾਨਯੋਗ ਅਦਾਲਤਾਂ ਨੇ ਨਰਸੰਹਾਰ ਭਾਵ ਕਤਲੋਗਾਰਤ ਦਾ ਨਾਂ ਦਿੱਤਾ ਹੈ। ਇਸ ਮੌਕੇ ਧਰਮ ਸਿੰਘ ਸੂਜਾਪੁੁਰ, ਹਰਭਜਨ ਸਿੰਘ ਦੌਧਰ, ਹਰਚੰਦ ਸਿੰਘ ਢੋਲਣ, ਜਗਦੀਸ਼ ਸਿੰਘ ਤੇ ਹੋਰ ਵੀ ਹਾਜ਼ਰ ਸਨ।

-------

8 ਨੂੰ ਦੁਕਾਨਾਂ ਖੋਲ੍ਹਣ ਲਈ ਮੁਜ਼ਾਹਰਾ

ਅੱਜ ਦੇ ਧਰਨੇ ਦੌਰਾਨ ਮਿੰਨੀ ਲਾਕਡਾਊਨ ਖਿਲਾਫ ਰੋਸ ਪ੍ਰਗਟਾਉਂਦਿਆ ਪੱਕੀਆਂ ਦੁਕਾਨਾਂ ਖੋਲ੍ਹਣ ਲਈ 8 ਮਈ ਨੂੰ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅੱਜ ਦੇ ਇਕੱਠ 'ਚ ਬੁਲਾਰਿਆਂ ਨੇ ਸਮੂਹ ਦੁੁਕਾਨਦਾਰਾਂ ਨੂੰ 8 ਮਈ ਸ਼ਨੀਵਾਰ 11 ਵਜੇ ਰੇਲਵੇ ਸਟੇਸ਼ਨ ਜਗਰਾਓਂ 'ਤੇ ਚਲ ਰਹੇ ਕਿਸਾਨ ਮੋਰਚੇ 'ਚ ਪੱੁਜ ਕੇ ਦੁੁਕਾਨਾਂ ਪੱਕੇ ਤੌਰ 'ਤੇ ਖੁੁੱਲ੍ਹਵਾਉਣ ਲਈ ਕੀਤੇ ਜਾ ਰਹੇ ਮੁਜ਼ਾਹਰੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।