ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੁੱਗਰੀ ਅਰਬਨ ਅਸਟੇਟ ਫੇਜ਼ ਇੱਕ ਤੇ ਦੋ 'ਚ ਕੋਵਿਡ-19 ਸਕਰਾਤਮਕ ਕੇਸ ਹੋਣ ਕਾਰਨ ਕੰਟੋਨਮੈਂਟ ਜ਼ੋਨ ਵਜੋਂ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਐਤਵਾਰ (18 ਅਪ੍ਰੈਲ) ਰਾਤ 9 ਵਜੇ ਤੋਂ ਦੋਵੇਂ ਖੇਤਰ ਅਗਲੇ ਹੁਕਮਾਂ ਤਕ ਸੌ ਫੀਸਦੀ (ਲਾਕਡਾਊਨ) ਸੀਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕੰਟੋਨਮੈਂਟ ਜ਼ੋਨ ਉਸ ਇਲਾਕੇ ਨੂੰ ਬਣਾਇਆ ਜਾਂਦਾ ਹੈ, ਜਿਸ 'ਚ 15 ਤੋਂ ਵੱਧ ਕੋਰੋਨਾ ਪੀੜਤ ਕੇਸਾਂ ਦੀ ਰਿਪੋਰਟ ਆਉਂਦੀ ਹੈ ਪਰ ਅਰਬਨ ਇਸਟੇਟ ਦੁੱਗਰੀ ਫੇਸ-1 ਤੇ 2 'ਚ 70 ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਹਨ।

ਇਸ ਲਈ ਇਲਾਕਾ ਵਾਸੀਆਂ ਤੇ ਹੋਰ ਲੋਕਾਂ ਦੀ ਸੁਰੱਖਿਅਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਵਾਂ ਖੇਤਰਾਂ ਨੂੰ ਸੌ ਫ਼ੀਸਦੀ ਲਾਕਡਾਊਨ ਕੀਤਾ ਜਾ ਰਿਹਾ ਹੈ। ਡੀਸੀ ਨੇ ਦੋਵੇਂ ਖੇਤਰਾਂ ਦੇ ਵਾਸਨੀਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਅਗਲੇ ਸੱਤ ਘੰਟਿਆਂ 'ਚ ਢੁੱਕਵੀਂ ਤਿਆਰੀ ਕਰਨ ਦੀ ਅਪੀਲ ਕੀਤੀ ਹੈ।

Posted By: Amita Verma