ਪੱਤਰ ਪ੍ਰਰੇਰਕ, ਖੰਨਾ : ਸ਼੍ਰੋਮਣੀ ਅਕਾਲੀ ਦਲ (ਡੀ) ਦੇ ਨੌਜਵਾਨ ਆਗੂ ਅਵਤਾਰ ਸਿੰਘ ਿਢੱਲੋਂ ਤੇ ਨਿਊ ਏਜ ਵੈੱਲਫੇਅਰ ਕਲੱਬ ਖੰਨਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 29 ਨਵੰਬਰ ਨੂੰ ਆਰੀਆ ਸਕੂਲ ਜਰਗ ਚੌਕ ਖੰਨਾ 'ਚ ਲਗਾਇਆ ਗਿਆ। ਇਸ ਕੈਂਪ 'ਚ ਹੋਰ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਖੂਨਦਾਨ ਕੈਂਪ 'ਚ 51 ਖੂਨਦਾਨੀਆਂ ਵਲੋਂ ਖੂਨ ਦਾਨ ਕੀਤਾ ਗਿਆ। ਯੂਥ ਆਗੂ ਅਵਤਾਰ ਿਢੱਲੋਂ ਨੇ ਕਿਹਾ ਕਿ ਖੂਨਦਾਨ ਨੂੰ ਮਹਾਦਾਨ ਮੰਨਿਆ ਜਾਂਦਾ ਹੈ। ਇਸ ਨਾਲ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤੇ ਮਾਨਵਤਾ ਦੀ ਭਲਾਈ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੰਦੀਪ ਸਿੰਘ ਪ੍ਰਧਾਨ, ਸੋਹਨ ਵਰਮਾ, ਪੁਸ਼ਕਰਰਾਜ ਸਿੰਘ, ਮਨੀ ਮਹਿਤਾ, ਹਰਪ੍ਰਰੀਤ ਸਿੰਘ, ਰਾਜਵਿੰਦਰ ਰਾਜਪੂਤ, ਰਾਹੁਲ ਲੁਟਾਵਾ, ਅਵਤਾਰ ਸਿੰਘ, ਜਸਵੀਰ ਸਿੰਘ ਜੱਸੀ, ਰਾਮ ਕਰਨ, ਜਗਦੀਸ਼ ਸਿੰਘ ਗਰਚਾ, ਸੁਖਵੰਤ ਸਿੰਘ ਟਿੱਲੂ, ਜੱਸਾ ਸਿੰਘ ਗਲਵੱਡੀ, ਦਲਜੀਤ ਸਿੰਘ, ਮੁਕੇਸ਼ ਕੁਮਾਰ ਸੰਘੀ, ਭਾਰਤ ਭੂਸ਼ਨ ਜੌਲੀ, ਤਰਲੋਚਨ ਸਿੰਘ, ਮਨਵੀਰ ਬੁੱਟਰ, ਅਮਨ ਵਰਮਾ ਆਦਿ ਹਾਜ਼ਰ ਹੋਏ।