ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਦਿੱਲੀ 'ਚ ਆਪਣਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੇ ਸੂਬੇ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਵਿਚਲੀ ਮੋਦੀ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਵਿਚਲੀ ਖੱਟਰ ਸਰਕਾਰ ਵੱਲੋਂ ਥਾਂ-ਥਾਂ ਰਸਤਿਆਂ ਨੂੰ ਸੀਲ ਕਰ ਕੇ ਲਾਈਆਂ ਅਟਕਲਾਂ ਬੇਸ਼ੱਕ ਪੰਜਾਬੀਆਂ ਦੇ ਹੌਂਸਲੇ ਅੱਗੇ ਟਿਕ ਨਹੀਂ ਸਕੀਆਂ ਤੇ ਕਿਸਾਨਾਂ ਦੇ ਬੁਲੰਦ ਹੌਂਸਲੇ ਅੱਗੇ ਭਾਜਪਾ ਸਰਕਾਰ ਦੇ ਸਾਰੇ ਮਨਸੂਬੇ ਫੇਲ ਸਾਬਿਤ ਹੋ ਗਏ, ਪਰ ਮੋਦੀ ਤੇ ਹਰਿਆਣਾ ਸਰਕਾਰ ਦੀ ਇਸ ਿਘਨਾਉਣੀ ਕਾਰਵਾਈ ਦੀ ਸਮੁੱਚੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਭਾਰੀ ਨਿੰਦਾ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਰੌਣੀ ਜ਼ੋਨ ਇੰਚਾਰਜ ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ ਤੇ ਬਲਾਕ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਪੰਚ ਗੁਰਮੀਤ ਸਿੰਘ ਮਾਂਹਪੁਰ ਨੇ ਕੀਤਾ। ਸਰਪੰਚ ਮਲਕਪੁਰ ਤੇ ਗੁਰਮੀਤ ਸਿੰਘ ਮਾਂਹਪੁਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਪੰਜਾਬੀਆਂ ਨੇ ਹਮੇਸ਼ਾ ਹੀ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ ਪਰ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਸਦਾ ਹੀ ਦਰਕਿਨਾਰ ਕਰਦਿਆਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਦੇਸ਼ ਦਾ ਿਢੱਡ ਭਰਨ ਵਾਲਾ ਸੂਬੇ ਦਾ ਕਿਸਾਨ ਅੱਜ ਆਪਣੇ ਹੱਕਾਂ ਲਈ ਠੰਢੀਆਂ ਰਾਤਾਂ 'ਚ ਸੜਕਾਂ ਤੇ ਕੱਟ ਰਿਹਾ, ਜੋ ਕਿ ਦੇਸ਼ ਲਈ ਬੇਹੱਦ ਸ਼ਰਮਨਾਕ ਗੱਲ ਹੈ। ਬਲਾਕ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਪੰਚ ਬਲਜਿੰਦਰ ਸਿੰਘ ਬਿੱਲੂ ਮਾਂਹਪੁਰ ਤੇ ਕਾਂਗਰਸ ਦੇ ਜਰਗ ਜ਼ੋਨ ਤੋਂ ਕੋਆਰਡੀਨੇਟਰ ਪੰਚ ਹਰਮੇਸ਼ ਕੁਮਾਰ ਬਿੱਟੂੁ ਮਾਂਹਪੁਰ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸੂਬੇ ਦੇ ਲੱਖਾਂ ਕਿਸਾਨ, ਨੌਜਵਾਨ ਅਤੇ ਬੀਬੀਆਂ ਕਿਸਾਨੀ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ ਅਤੇ ਹਰੇਕ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਿਸਾਨੀ ਅੰਦੋਲਨ 'ਚ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾਵੇ। ਇਸ ਮੌਕੇ ਦਿ ਮਿਲਕ ਸੁਸਾਇਟੀ ਦੇ ਪ੍ਰਧਾਨ ਸਵਰਨਜੀਤ ਸਿੰਘ ਬੀਓ ਮਲਕਪੁਰ, ਸਾਬਕਾ ਪੰਚ ਗੁਰਮੀਤ ਸਿੰਘ ਗੀਤਾ ਮਲਕਪੁਰ,ਪੰਚ ਮਾ.ਨਿੱਕਾ ਸਿੰਘ ਮਲਕਪੁਰ, ਪੰਚ ਜੈਵਿੰਦਰ ਸਿੰਘ ਮਲਕਪੁਰ, ਨੰਬਰਦਾਰ ਸਮਸ਼ੇਰ ਸਿੰਘ ਮਾਂਹਪੁਰ, ਜੋਰਾ ਸਿੰਘ ਮਾਂਹਪੁਰ, ਸਾਬਕਾ ਪੰਚ ਅੱਛਰਾ ਸਿੰਘ ਮਾਂਹਪੁਰ ਹਾਜ਼ਰ ਸਨ।