26) ਕਰਜ਼ੇ ਦੇ ਚੈੱਕ ਦਿੰਦੇ ਹੋਏ ਕੁਲਬੀਰ ਸਿੰਘ ਸੋਹੀਆਂ ਤੇ ਵਾਈਸ ਚੇਅਰਮੈਨ ਜਸਵਿੰਦਰ ਸਿੰਘ।

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮਲੌਦ ਵੱਲੋਂ ਅੱਜ ਕਰਜ਼ਾ ਮੇਲਾ ਕਰਵਾਇਆ ਗਿਆ, ਜਿਸ 'ਚ ਕੁਲਵੀਰ ਸਿੰਘ ਸੋਹੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਤੇ ਜਸਵਿੰਦਰ ਸਿੰਘ ਝੱਮਟ ਵਾਈਸ ਪ੍ਰਧਾਨ ਬਲਾਕ ਸੰਮਤੀ ਮਲੌਦ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ।

ਇਸ ਮੌਕੇ ਵੱਡੀ ਗਿਣਤੀ 'ਚ ਬੈਂਕ ਦੇ ਮੈਂਬਰਾ ਨੇ ਹਿੱਸਾ ਲਿਆ। ਬੈਂਕ ਮੈਨੇਜਰ ਮਨਜੀਤ ਸਿੰਘ ਨੇ ਬੈਂਕ ਵੱਲੋ ਚਲਾਈਆਂ ਵੱਖ ਵੱਖ ਸਕੀਮਾਂ, ਕਰਜ਼ੇ ਤੇ ਵਿਆਜ ਸਬੰਧੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਕੁਲਵੀਰ ਸਿੰਘ ਸੋਹੀਆਂ ਤੇ ਜਸਵਿੰਦਰ ਸਿੰਘ ਵਾਈਸ ਪ੍ਰਧਾਨ ਬਲਾਕ ਸੰਮਤੀ ਮਲੌਦ ਵੱਲੋਂ ਬੈਂਕ ਦੇ ਮੈਂਬਰਾਂ ਨੂੰ 17.76 ਲੱਖ ਕਰਜ਼ੇ ਦੇ ਚੈੱਕ ਵੰਡੇ ਤੇ 15.60 ਲੱਖ ਦੇ ਕਰਜ਼ਾ ਮਨਜ਼ੂਰੀ ਦੇ ਪੱਤਰ ਦਿੱਤੇ। ਇਸ ਮੌਕੇ ਮਨਜੀਤ ਸਿੰਘ ਬੈਂਕ ਮੈਨੇਜਰ, ਜੁਗਰਾਜ ਸਿੰਘ ਫੀਲਡ ਅਫ਼ਸਰ ਤੇ ਕੁਲਵਿੰਦਰ ਸਿੰਘ ਕਲਰਕ ਹਾਜ਼ਰ ਸਨ।