ਸਟਾਫ ਰਿਪੋਰਟਰ, ਲੁਧਿਆਣਾ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਦੇ ਬੈਂਕਾਂ ਵੱਲੋਂ ਆਪਣੇ ਮੈਂਬਰਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਜ਼ਿਲ੍ਹੇ ਦੇ 8 ਬੈਂਕਾਂ ਵੱਲੋਂ ਕ੍ਰੈਡਿਟ ਆਊਟਰੀਚ ਪੋ੍ਗਰਾਮ ਤਹਿਤ 35 ਮੈਂਬਰਾਂ ਨੂੰ 106.25 ਲੱਖ ਰੁਪਏ ਦੇ ਚੈਕ ਦਿੱਤੇ ਗਏ ਅਤੇ 17 ਮੈਂਬਰਾਂ ਦੇ 100.60 ਲੱਖ ਰੁਪਏ ਦੇ ਕਰਜੇ ਮਨਜ਼ੂਰ ਕੀਤੇ ਗਏ, ਜਿਨਾਂ੍ਹ ਦੇ ਅਗਲੇ ਦਿਨਾਂ ਵਿਚ ਚੈੱਕ ਤਕਸੀਮ ਕਰ ਦਿੱਤੇ ਜਾਣਗੇ। ਇਸ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਸਹਾਇਕ ਜਨਰਲ ਮੈਨੇਜਰ ਗਰੀਸ਼ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪ੍ਰਬੰਧ ਨਿਰਦੇਸ਼ਕ ਰਾਜੀਵ ਗੁਪਤਾ ਆਈਏਐੱਸ. ਦੀ ਰਹਿਨੁਮਾਈ ਹੇਠ ਪੰਜਾਬ ਭਰ ਵਿਚ ਕ੍ਰੈਡਿਟ ਆਊਟਰੀਚ ਪੋ੍ਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬੈਂਕਾਂ ਨੇ ਆਪਣੇ ਮੈਂਬਰਾਂ ਨੂੰ ਸਵੈ ਰੁਜ਼ਗਾਰ ਅਪਨਾਉਣ ਲਈ ਪੇ੍ਰਿਤ ਕਰਦੇ ਹੋਏ ਕਰਜੇ ਵੰਡੇ ਗਏ। ਉਨਾਂ੍ਹ ਕਿਸਾਨ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨਾਲ ਜੁੜਨ ਅਤੇ ਬੈਂਕ ਦੀਆਂ ਸਕੀਮਾਂ ਦਾ ਲਾਭ ਉਠਾਉਣ। ਉਲੀਕੇ ਗਏ ਪੋ੍ਗਰਾਮ ਤਹਿਤ ਪੀਏਡੀਬੀ. ਲੁਧਿਆਣਾ ਵਿਖੇ ਅੰਜੂ ਬਾਲਾ ਪ੍ਰਸ਼ਾਸਕ ਜਗਰਾਓਂ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ, ਰਾਏਕੋਟ ਵਿਖੇ ਰਣਜੀਤ ਸਿੰਘ ਡਾਇਰੈਕਟਰ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਮਲੌਦ ਵਿਖੇ ਕੁਲਵੀਰ ਸਿੰਘ ਸੋਹੀਆਂ ਸਕੱਤਰ ਪੰਜਾਬ ਕਾਂਗਰਸ ਕਮੇਟੀ, ਦੋਰਾਹਾ ਵਿਖੇ ਜਸਕਰਨਜੀਤ ਸਿੰਘ ਬੈਂਕ ਪ੍ਰਧਾਨ, ਸਮਰਾਲਾ ਵਿਖੇ ਸੰਜੀਵ ਕੁਮਾਰ ਮੈਨੇਜਰ, ਖੰਨਾਂ ਅਤੇ ਮਾਛੀਵਾੜਾ ਵਿਖੇ ਜਸਮੀਤਰਾਜ ਸਿੰਘ ਡਾਇਰੈਕਟਰ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਚੈੱਕ ਤਕਸੀਮ ਕੀਤੇ। ਮਿੱਤਲ ਨੇ ਡਿਫਾਲਟਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਕਰਜੇ ਦੀਆਂ ਕਿਸ਼ਤਾਂ ਸਹੀ ਸਮੇਂ 'ਤੇ ਵਾਪਿਸ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਡਿਫਾਲਟਰ ਕਰਜੇ ਦੀ 20 ਫ਼ੀਸਦੀ ਰਕਮ ਇਕੱਠੀ ਜਮਾਂ੍ਹ ਕਰਵਾਉਣਗੇ ਤਾਂ ਉਨਾਂ੍ਹ ਵੱਲ ਲੱਗਦਾ ਸਾਰਾ ਦੰਡਿਤ ਵਿਆਜ ਮਾਫ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਡਿਫਾਲਟਰ ਮੈਂਬਰ ਬੈਂਕ ਦੀ ਕਰਜਾ ਪੁਨਰਗਠਨ ਸਕੀਮ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਡਿਫਾਲਟਰ ਕਰਜ਼ੇ ਨੂੰ ਘੱਟ ਵਿਆਜ ਵਿਚ ਤਬਦੀਲ ਕਰਵਾ ਸਕਦੇ ਹਨ।