ਬਿੰਨੀ ਡੇਹਲੋਂ, ਡੇਹਲੋਂ/ਲੁਧਿਆਣਾ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵੀਰਵਾਰ ਨੂੰ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ 'ਚ ਦਿੱਤੇ ਗਏ ਚੱਕਾ ਜਾਮ ਦੇ ਸੱਦੇ 'ਤੇ ਲੁਧਿਆਣਾ-ਮਲੇਰਕੋਟਲਾ ਜਰਨੈਲੀ ਮਾਰਗ 'ਤੇ ਪਿੰਡ ਲਹਿਰਾ ਦੇ ਕਰੀਬ ਬਣੇ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਦੀ ਅਗਵਾਈ 'ਚ ਕਿਸਾਨਾਂ ਵੱਲੋਂ 12 ਵਜੇ ਤੋਂ 4 ਵਜੇ ਤਕ ਆਵਾਜਾਈ ਰੋਕ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਆੜ ਵਿੱਚ ਪਾਸ ਕੀਤੇ ਖੇਤੀ ਕਾਨੂੰਨ ਕਿਸਾਨੀ ਮੌਤ ਦੇ ਵਾਰੰਟ ਹਨ ਜਦਕਿ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਕਾਰਨ ਦੇਸ਼ ਦੀ ਕਿਸਾਨੀ ਤੇ ਕਿਸਾਨ ਤਾਂ ਖਤਮ ਹੋਵੇਗਾ ਹੀ, ਇਸ ਦੇ ਨਾਲ ਦੇਸ਼ ਨੂੰ ਵੀ ਖੋਰਾ ਲੱਗੇਗਾ।

ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਵਪਾਰ ਦਾ ਘੇਰਾ ਵਧਾਉਣ ਲਈ ਇਹ ਕਾਨੂੰਨ ਲਿਆਂਦੇ ਗਏ ਹਨ। ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਜਿਲਾ ਪ੍ਰਧਾਨ ਸੁਦਾਗਰ ਸਿੰਘ ਘੁਡਾਣੀ, ਜਿਲਾ ਪ੍ਰਧਾਨ ਸਾਧੂ ਸਿੰਘ ਪੰਜੇਟਾ, ਕੁਲਦੀਪ ਸਿੰਘ ਗਰੇਵਾਲ, ਸ਼ੇਰ ਸਿੰਘ ਮਹੋਲੀ ਪ੍ਰਧਾਨ ਬਲਾਕ ਅਹਿਮਦਗੜ, ਕਰਤਾਰ ਸਿੰਘ ਦੁਲੇਅ, ਰਾਜਿੰਦਰ ਸਿੰਘ ਭੋਗੀਵਾਲ, ਸੁਰਿੰਦਰ ਸਿੰਘ ਸਿੱਧੂ, ਕੁਲਵੰਤ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮਜਦੂਰ ਆਗੂ ਹਰਜਿੰਦਰ ਸਿੰਘ, ਜੱਸਾ ਰੰਗੀਆਂ, ਪਰਮਵੀਰ ਘਲੋਟੀ, ਬਿੱਟੂ ਭੋਗੀਵਾਲ, ਲਖਵੀਰ ਸਿੰਘ ਨਾਨੋਵਾਲ, ਸਿਕੰਦਰ ਸਿੰਘ ਸਮਰਾਲਾ, ਜਗਤਾਰ ਸਿੰਘ ਸਰੌਦ, ਜਸਪ੍ਰਰੀਤ ਸਿੰਘ ਰੰਗੂਵਾਲ, ਗੁਰਦੀਪ ਸਿੰਘ ਜੀਰਖ, ਰਵਨਦੀਪ ਸਿਘ ਭਿੰਦਰ ਕੌਰ ਗੋਸਲ, ਹਰਬੰਸ ਸਿੰਘ ਮਾਣਕੀ, ਜਸਵੀਰ ਸਿੰਘ ਸ਼ੰਕਰ, ਆਂਗਨਵਾੜੀ ਆਗੂ ਨੂਰਜਹਾਂ, ਰਾਜਬੀਰ ਘੁਡਾਣੀ, ਜਗਤਾਰ ਸਿੰਘ ਚੋਮੋਂ, ਚੜਤ ਸਿੰਘ ਤੁੰਨਾਂ ਲਹਿਰਾ, ਪਰਮਜੀਤ ਸਿੰਘ ਝਮਟ, ਹਰਜੀਤ ਫੱਲੇਵਾਲ, ਸਰੂਪ ਸਿੰਘ ਦੋਲੋਂ, ਭੋਲਾ ਸਿੰਘ ਜੰਡ, ਬਲਜਿੰਦਰ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਪੰਧੇਰ, ਗੁਰਦੀਪ ਸਿੰਘ, ਪਰਮਜੀਤ ਕੌਰ, ਮਨੀ ਰੁੜਕਾ, ਹਾਕਮ ਸਿੰਘ ਜਰਗੜੀ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਪਿੰਡਾਂ ਤੋਂ ਆਈਆਂ ਅੌਰਤਾਂ ਹਾਜ਼ਰ ਸਨ।