ਸਰਵਣ ਸਿੰਘ ਭੰਗਲਾਂ, ਸਮਰਾਲਾ

ਪਿੰਡ ਬਰਮਾ ਦੇ ਪਰਵਾਸੀ ਭਾਰਤੀ ਪਰਿਵਾਰ ਨੇ ਆਪਣੇ ਪਿੰਡ ਦੇ ਪ੍ਰਰਾਇਮਰੀ ਸਕੂਲ ਵਿਚ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਦੇ ਮਕਸਦ ਤਤਿ ਬੱਚਿਆਂ ਦੀ ਪੜ੍ਹਾਈ ਲਈ ਸਮਾਰਟ ਐੱਲਈਡੀ ਸਕਰੀਨ ਤੋਂ ਇਲਾਵਾ ਬੱਚਿਆਂ ਦੇ ਬੈਠਣ ਲਈ ਕੁਰਸੀਆਂ ਤੇ ਸਕੂਲ ਨੂੰ ਜ਼ਰੂਰਤ ਦਾ ਹੋਰ ਸਮਾਨ ਤੇ ਫਰਨੀਚਰ ਭੇਟ ਕੀਤਾ ਹੈ। ਸਰਕਾਰੀ ਪ੍ਰਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹਰਮੇਲ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਕਰਵਾਏ ਸਮਾਗਮ ਦੌਰਾਨ ਪਰਵਾਸੀ ਭਾਰਤੀ ਨਿਰਮਲ ਸਿੰਘ ਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਸਕੂਲ ਪੁੱਜ ਕੇ ਸਕੂਲ ਦੇ ਦਫ਼ਤਰੀ ਰਿਕਾਰਡ ਦੀ ਸੰਭਾਲ ਲਈ ਅਲਮਾਰੀ, ਕੁਰਸੀਆਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਦੇ ਕਲਾਸ ਰੂਮ ਲਈ ਫਰਨੀਚਰ ਤੋਂ ਇਲਾਵਾ ਸਮਾਰਟ ਐਲਈਡੀ ਭੇਟ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਦੇ ਇਸ ਸਕੂਲ ਵਿਚ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਨਿਰਮਲ ਸਿੰਘ ਚਾਹਲ, ਜਸਵੀਰ ਸਿੰਘ ਜੱਸੀ, ਸੁਰਿੰਦਰ ਸਿੰਘ ਕੈਨੇਡਾ, ਗੁਰਦੀਪ ਸਿੰਘ ਬੱਬੀ, ਸਰਪੰਚ ਪਰਮਿੰਦਰ ਸਿੰਘ, ਜਗਦੀਪ ਸਿੰਘ, ਜਥੇ. ਪਵਿੱਤਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ ਸਮੇਤ ਸਕੂਲ ਸਟਾਫ਼ ਗੁਰਪ੍ਰਰੀਤ ਕੌਰ, ਗੁਰਦੀਪ ਸਿੰਘ, ਮਨਮੋਹਨ ਕੌਰ, ਅਰਸ਼ਦੀਪ ਕੌਰ, ਕੁਲਵਿੰਦਰ ਕੌਰ ਤੇ ਮੁਖ਼ਤਿਆਰ ਕੌਰ ਆਦਿ ਹਾਜ਼ਰ ਸਨ।