ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਕੁੱਟਮਾਰ ਕਰਨ ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਪਿਤਾ ਤੇ ਉਸ ਦੇ 2 ਪੁੱਤਰਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਅਨੁਸਾਰ ਮਹੇਸ਼ ਕੁਮਾਰ ਗਰਗ ਵਾਸੀ ਗੁਰੂ ਅਮਰ ਦਾਸ ਨਗਰ ਨੇੜੇ ਲੋਧੀ ਕਲੱਬ ਲੁਧਿਆਣਾ ਨੇ ਦੱਸਿਆ ਉਸ ਦਾ ਸ਼ਟਰਿੰਗ ਦਾ ਕੰਮ ਹੈ। ਉਸ ਨੇ ਦੱਸਿਆ ਪਿੰਡ ਦੇਤਵਾਲ ਵਿਖੇ ਇੱਕ ਕੋਠੀ ਦਾ ਲੈਂਟਰ ਪੈਣਾ ਸੀ, ਜਿੱਥੇ ਉਸ ਦਾ ਸਟਰਿੰਗ ਦਾ ਸਾਮਾਨ ਲੱਗਾ ਸੀ। ਲੈਂਟਰ ਪਾਉਂਦੇ ਸਮੇਂ ਸਟਰਿੰਗ ਹੇਠਾਂ ਦੱਬ ਗਈ, ਜਿਸ ਕਾਰਨ ਪੱਤਰਸ ਨੇ ਉਸ ਨੂੰ ਫੋਨ 'ਤੇ ਗਾਲੀ ਗਲੋਚ ਕੀਤਾ। ਜਦੋਂ ਉਹ ਮੌਕੇ 'ਤੇ ਪੁੱਜਾ ਤੇ ਸਟਰਿੰਗ ਠੀਕ ਕਰਨ ਬਾਰੇ ਸੋਚਣ ਲੱਗਾ ਤਾਂ ਇੰਨੇ 'ਚ ਠੇਕੇਦਾਰ ਪੱਤਰਸ, ਸੰਮਸੰਨ ਤੇ ਮੱਤੀ ਲਾਡੀ ਪੁੱਤਰਾਨ ਪੱਤਰਸ ਵਾਸੀਆਨ ਮੋਹਕਮਵਾਲ ਰਈਆ (ਫਿਰੋਜ਼ਪੁਰ) ਨੇ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਭੱਜ ਗਏ।