ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਇੰਦਰਾ ਕਾਲੋਨੀ ਇਲਾਕੇ ਦੀ ਇਕ ਫੈਕਟਰੀ 'ਚੋਂ ਚੋਰਾਂ ਨੇ ਫੈਕਟਰੀ ਦਾ ਮੇਨ ਗੇਟ ਤੋੜ ਕੇ ਐਲਸੀਡੀ ਚੋਰੀ ਕਰ ਲਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਲਾਈਨ ਦੇ ਵਾਸੀ ਅਨੀਸ਼ ਸੱਗਰ ਨੇ ਦੱਸਿਆ ਕਿ ਉਨ੍ਹਾਂ ਦੀ ਇੰਦਰਾ ਕਾਲੋਨੀ ਵਿਚ ਕਿ੍ਸ਼ ਕੋਬਿੰਗ ਨਾਂ ਦੀ ਫੈਕਟਰੀ ਹੈ। ਸਵੇਰੇ ਸਵਾ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਫੈਕਟਰੀ ਮੈਨੇਜਰ ਸੁਰੇਸ਼ ਦਾ ਫੋਨ ਆਇਆ ਕਿ ਫੈਕਟਰੀ ਦਾ ਮੇਨ ਗੇਟ ਟੁੱਟਾ ਹੋਇਆ ਹੈ ਤੇ ਅੰਦਰੋਂ ਬੱਤੀ ਇੰਚੀ ਐੱਲਸੀਡੀ ਚੋਰੀ ਹੋ ਚੁੱਕੀ ਹੈ। ਅਨੀਸ਼ ਸੱਗਰ ਨੇ ਜਾਣਕਾਰੀ ਥਾਣਾ ਡਵੀਜਨ ਨੰਬਰ ਸੱਤ ਦੀ ਪੁਲਿਸ ਨੂੰ ਦਿੱਤੀ। ਥਾਣੇਦਾਰ ਨਛੱਤਰ ਪਾਲ ਅਨੁਸਾਰ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

---