ਸਤੀਸ਼ ਗੁਪਤਾ, ਚੌਂਕੀਮਾਨ : ਪਿੰਡ ਪੰਡੋਰੀ ਵਿਖੇ ਕਮਿਊਨਿਟੀ ਹਾਲ ਦੇ ਨਵੇਂ ਬਣਾਏ ਜਾ ਰਹੇ ਮੁੱਖ ਗੇਟ ਦਾ ਨੀਂਹ ਪੱਥਰ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਰੱਖਿਆ।

ਇਸ ਮੌਕੇ ਸਰਪੰਚ ਰਣਜੀਤ ਕੌਰ ਪੰਡੋਰੀ ਨੇ ਪਿੰਡ 'ਚ ਬਣੇ ਕਮਿਊਨਿਟੀ ਹਾਲ ਦਾ ਲੋਕਾਂ ਨੂੰ ਬਹੁਤ ਫਾਇਦਾ ਹੈ ਤੇ ਉਹ ਵਿਆਹਾਂ ਸਮੇਤ ਹੋਰ ਖੁਸ਼ੀ ਗਮੀ ਦੇ ਪੋ੍ਗਰਾਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਸਦਕਾ ਪਿੰਡ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ, ਜਿੰਨ੍ਹਾਂ ਨੂੰ ਪੂਰਾ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਮੌਕੇ ਪਿੰਡ ਦੇ ਪਤਵੰਤਿਆਂ ਨੇ ਸਰਪੰਚ ਰਣਜੀਤ ਕੌਰ ਪੰਡੋਰੀ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਇਸ ਦੌਰਾਨ ਬੂਟਾ ਸਿੰਘ ਪੰਡੋਰੀ, ਪੰਚ ਰੁਲਦਾ ਸਿੰਘ, ਪੰਚ ਜਗਰੂਪ ਸਿੰਘ, ਮਨਜੀਤ ਸਿੰਘ ਪੰਡੋਰੀ, ਸੁਰਜੀਤ ਸਿੰਘ ਸਿੱਧੂ, ਗੁਰਪ੍ਰਰੀਤ ਸਿੰਘ ਕਾਲੂ, ਲਖਵੀਰ ਸਿੰਘ, ਜੋਰਾ ਸਿੰਘ, ਠੇਕੇਦਾਰ ਆਸਾ ਸਿੰਘ ਚੌਂਕੀਮਾਨ ਆਦਿ ਹਾਜ਼ਰ ਸਨ।