ਜੇਐੱਸ ਖੰਨਾ, ਖੰਨਾ : ਮਸ਼ਾਲ ਆਫ ਯੂਨਿਟੀ ਐਸੋਸੀਏਸ਼ਨ ਨਾਂ ਦੀ ਐੱਨਜੀਓ ਵੱਲੋਂ ਗਲੋਬਲ ਵਾਰਮਿੰਗ ਤੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਸੜਕਾਂ ਕਿਨਾਰੇ ਤੇ ਹੋਰ ਜਨਤਕ ਥਾਵਾਂ 'ਤੇ ਫਲਦਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ, ਜਿਸ ਦੀ ਸ਼ੁਰੂਆਤ ਅੱਜ ਐੱਨਜੀਓ ਵੱਲੋਂ ਖੰਨਾ ਤੋਂ ਕੀਤੀ ਗਈ। ਪ੍ਰਧਾਨ ਕਰਮ ਚੰਦ ਨੇ ਕਿਹਾ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਦਾ ਓਟ ਆਸਰਾ ਲੈ ਕੇ ਤੇਰਾਂ ਤੇਰਾਂ ਫਲਦਾਰ ਬੂਟੇ ਲਗਵਾ ਰਹੇ ਹਾਂ।

ਉਨ੍ਹਾਂ ਕਿਹਾ ਫਲਦਾਰ ਬੂਟੇ ਲਾਉਣ ਦੀ ਮੁਹਿੰਮ ਸਾਡੀ ਸ਼ਹਿਰਾਂ ਤਕ ਹੀ ਸੀਮਤ ਨਹੀਂ, ਪਿੰਡਾਂ ਦੇ ਵਾਤਾਵਰਨ ਪੇ੍ਮੀ ਸਾਡੇ ਸਹਿਯੋਗ ਨਾਲ ਪਿੰਡਾਂ 'ਚ ਵੀ ਬੂਟੇ ਲਗਵਾ ਸਕਦੇ ਹਨ। ਇਸ ਮੌਕੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਜੀਤ ਸਿੰਘ, ਚੀਫ ਸਕੱਤਰ ਦਰਬਾਰਾ ਸਿੰਘ, ਜਨਰਲ ਸਕੱਤਰ ਪਾਵੇਲ ਹਾਂਡਾ, ਜਨਰਲ ਸਕੱਤਰ ਹਰਜਿੰਦਰ ਸਿੰਘ, ਮੀਤ ਪ੍ਰਧਾਨ ਬੀਬੀ ਅੰਮਿ੍ਤਪਾਲ ਕੌਰ, ਸਲਾਹਕਾਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ।