ਪੱਤਰ ਪ੍ਰਰੇਰਕ, ਲੁਧਿਆਣਾ

ਕਾਰੋਬਾਰੀ ਪਰਮਿੰਦਰ ਸਿੰਘ ਢੁੱਡੀਕੇ ਤੇ ਪੰਜਾਬੀ ਜਾਗਰਣ ਦੇ ਪੱਤਰਕਾਰ ਪਲਵਿੰਦਰ ਸਿੰਘ ਢੁੱਡੀਕੇ ਦੇ ਪਿਤਾ ਪ੍ਰਰੀਤਮ ਸਿੰਘ ਢੁੱਡੀਕੇ 11 ਜਨਵਰੀ 2020 ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਪਾਠ ਦਾ ਭੋਗ, ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਗੁਰਦੁਆਰਾ ਸਤਿ ਸੰਗਤ ਸਾਹਿਬ ਗਲੀ ਨੰਬਰ 1 ਡਾਬਾ ਰੋਡ ਨਿਊ ਸ਼ਿਮਲਾਪੁਰੀ ਲੁਧਿਆਣਾ ਵਿਖੇ ਹੋਈ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਦੀਪ ਸਿੰਘ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਨ੍ਹਾਂ ਇਹ ਸਮਝਾਉਣ ਦਾ ਯਤਨ ਕੀਤਾ ਕਿ ਜੋ ਪ੍ਰਰਾਣੀ ਇਸ ਦੁਨੀਆ 'ਤੇ ਆਇਆ ਹੈ ਉਸ ਨੇ ਇਕ ਦਿਨ ਚਲੇ ਜਾਣਾ ਹੈ। ਇਹ ਦੁਨੀਆਂ ਕਿਸੇ ਦਾ ਪੱਕਾ ਠਿਕਾਣਾ ਨਹੀਂ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਤਾ ਪਿਤਾ ਦੀ ਲੋੜ ਤਾਂ ਸਦਾ ਰਹਿੰਦੀ ਹੈ ਪਰ ਵਾਹਿਗੁਰੂ ਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਪਰਮਾਤਮਾ ਪ੍ਰਰੀਤਮ ਸਿੰਘ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਆਪਣੇ ਸ਼ੋਕ ਸੰਦੇਸ਼ 'ਚ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪਰਿਵਾਰ ਨਾਲ ਬਹੁਤ ਮਾੜਾ ਹੋਇਆ ਹੈ। ਮੈਂ ਢੁੱਡੀਕੇ ਪਰਿਵਾਰ ਦੇ ਇਸ ਦੁੱਖ 'ਚ ਸ਼ਾਮਲ ਹਾਂ। ਅਦਾਕਾਰ ਸਰਦਾਰ ਸੋਹੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਮੈਂ ਢੁੱਡੀਕੇ ਪਰਿਵਾਰ ਦੇ ਨਾਲ ਹਾਂ। ਆਪਣੇ ਸ਼ੋਕ ਸੰਦੇਸ਼ 'ਚ ਡੰੂਘਾ ਦੁੱਖ ਪ੍ਰਗਟਾਉਂਦਿਆਂ ਅਦਾਕਾਰ ਰਾਣਾ ਜੰਗ ਬਹਾਦਰ ਨੇ ਮਾਪਿਆਂ ਦੀ ਮਹਾਨਤਾ ਨੂੰ ਦਰਸਾਉਂਦਿਆਂ ਕਿਹਾ ਕਿ ਫਲ ਫੂਲ ਨਾ ਸਹੀ ਛਾਇਆ ਹੀ ਮਿਲਤੀ ਰਹੇਗੀ ਪੇੜ ਬੂੜ੍ਹਾ ਹੀ ਸਹੀ ਘਰ ਮੇਂ ਲਗਾ ਰਹਿਨੇ ਦੋ। ਿਫ਼ਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਰੱਬ ਦਾ ਰੂਪ ਹੁੰਦੇ ਨੇ ਮਾਪੇ। ਸੰਗਤਾਂ ਦਾ ਧੰਨਵਾਦ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਨੇ ਕੀਤਾ।

ਇਸ ਮੌਕੇ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਹਰਜੋਤ ਸਿੰਘ ਅਰੋੜਾ, ਸੈਣ ਸਮਾਜ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ ਸ੍ਰੀ ਹਰਿਕਿ੍ਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਬਸੰਤ ਸਿੰਘ, ਜਸਬੀਰ ਸਿੰਘ, ਅਸ਼ਵਨੀ ਕੁਮਾਰ, ਰਾਜਨ ਜੋਸੀ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਕੌਂਸਲਰ ਹਰਵਿੰਦਰ ਸਿੰਘ ਕਲੇਰ, ਕੌਸਲਰ ਕੁਲਦੀਪ ਸਿੰਘ ਬਿੱਟਾ, ਪ੍ਰਰੇਮਪ੍ਰਰੀਤ ਸਿੰਘ, ਵਿੱਕੀ ਕੁਲਾਰ, ਹਰਨਾਮ ਸਾਮਾ, ਗਾਇਕ ਸੁਰੇਸ਼ ਯਮਲਾ, ਗਾਇਕ ਸਤਪਾਲ ਸੋਖਾ, ਸੋਹਣ ਸਿੰਘ ਗੋਗਾ, ਕਮਲਜੀਤ ਸਿੰਘ ਕੜਵਲ, ਜਗਰੂਪ ਸਿੰਘ, ਭਗਵਿੰਦਰਪਾਲ ਸਿੰਘ ਗੋਲਡੀ, ਮਾਤਾ ਕੁਲਵੰਤ ਕੌਰ ਗਰੇਵਾਲ, ਵੀਰਪਾਲ ਕੌਰ ਭੱਠਲ, ਪਰਵਿੰਦਰ ਕੌਰ ਸੁੱਖ, ਗੁਰਮੀਤ ਸਿੰਘ ਨਿੱਝਰ, ਜਗਬੀਰ ਸਿੰਘ ਸੋਖੀ, ਬਲਵੰਤ ਗਿਆਸਪੁਰਾ, ਜੰਗ ਬਹਾਦਰ ਠਾਕੁਰ, ਐਡਵੋਕੇਟ ਗੌਰਵ ਅਰੋੜਾ ਤੇ ਸ੍ਰੀ ਸਤਿਗੁਰੂ ਨਾਨਕ ਨਾਮਲੇਵਾ ਸਰਬ ਸਾਂਝਾ ਟਰੱਸਟ ਦੇ ਚੇਅਰਮੈਨ ਬਲਵਿੰਦਰ ਕੌਰ ਆਦਿ ਹਾਜ਼ਰ ਸਨ।