ਜੇਐੱਨਐੱਨ, ਲੁਧਿਆਣਾ : ਪੰਜਾਬ ਦੇ ਘਾਗ ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ’ਚ ‘ਕਿਲ੍ਹਾ’ ਢਹਿਣ ਤੋਂ ਬਚਾਉਣ ਦੀ ਲੁਧਿਆਣਾ ਤੋੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਆਖ਼ਰੀ ਸਮੇਂ ’ਚ ਪੂਰਾ ਜ਼ੋਰ ਲਾਇਆ। ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਬਿੱਟੂ ਨੇ ਦੋਵੇਂ ਧਿਰਾਂ ’ਚ ਸੁਲਹ ਕਰਵਾਉਣ ਦੇ ਕਾਫ਼ੀ ਯਤਨ ਕੀਤੇ ਸਨ, ਪਰ ਗੱਲ ਨਹੀਂ ਬਣੀ। ਇਸ ਤੋਂ ਬਾਅਦ ਉਹ ਪੰਜਾਬ ਦੇ ਸਿਆਸੀ ਡਰਾਮੇ ਤੋਂ ਇਕਦਮ ਗਾਇਬ ਹੋ ਗਏ।

ਜ਼ਿਕਰਯੋਗ ਹੈ ਕਿ ਪੰਜਾਬ ’ਚ ਆਖ਼ਰੀ ਦਿਨਾਂ ਦੇ ਸਿਆਸੀ ਉਥਲ-ਪੁਥਲ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਪੋਤੇ ਰਵਨੀਤ ਬਿੱਟੂ ਵੀ ਮੁੱਖ ਮੰਤਰੀ ਲਈ ਚਰਚਾ ’ਚ ਆਏ ਸਨ, ਪਰ ਉਨ੍ਹਾਂ ਨੇ ਕਦੇ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕੀਤ। ਸ਼ਨਿਚਰਵਾਰ ਨੂੰ ਦਿੱਲੀ ਤੋਂ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਤੇ ਸੂਬਾ ਕਾਂਗਰਸ ਇੰਚਾਰ ਹਰੀਸ਼ ਰਾਵਤ ਵਾਂਗ ਉਹ ਵੀ ਸਵੇਰੇ ਹੀ ਚੰਡੀਗੜ੍ਹ ਪਹੁੰਚੇ ਸਨ। ਕੈਪਟਨ ਦੇ ਅਸਤੀਫ਼ੇ ਵਾਲੇ ਦਿਨ ਸਵੇਰ ਤੋਂ ਹੀ ਉਨ੍ਹਾਂ ਦੇ ਕੋਲ ਪਹੁੰਚੇ ਸਨ, ਪਰ ਉਹ ਬਾਅਦ ’ਚ ਉੱਥੋਂ ਅਚਾਨਕ ਗਾਇਬ ਹੋ ਗਏ।

ਰਵਨੀਤ ਸਿੰਘ ਬਿੱਟੂ ਦੇ ਪਹਿਲਾਂ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸਬੰਧ ਜ਼ਿਆਦਾ ਮਧੁਰ ਨਹੀਂ ਸਨ, ਪਰ ਉਹ ਕੈਪਟਨ ਨੂੰ ਹਮੇਸ਼ਾ ਬਜ਼ੁਰਗ ਦੇ ਰੂਪ ’ਚ ਸਨਮਾਨ ਦਿੰਦੇ ਰਹੇ। ਇਹੀ ਕਾਰਨ ਸੀ ਕਿ ਜਦੋਂ-ਜਦੋਂ ਸਿੱਧੂ ਨੇ ਕੈਪਟਨ ਸਰਕਾਰ ਖ਼ਿਲਾਫ਼ ਹੀ ਟਵਿੱਟਰ ’ਤੇ ਬਿਆਨਬਾਜ਼ੀ ਕੀਤੀ, ਉਨ੍ਹਾਂ ਨੇ ਉਸ ਦਾ ਵਿਰੋਧ ਵੀ ਕੀਤਾ। ਬਿੱਟੂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਸਿੱਧੂ ਮੰਨਿਆ ਪ੍ਰਮੰਨਿਆ ਚਿਹਰਾ ਹੈ, ਪਰ ਉਸ ਕੋਲ ਕੁਝ ਬਚਿਆ ਨਹੀਂ। ਉਨ੍ਹਾਂ ਕਿਹਾ ਸੀ ਕਿ ਪਾਰਟੀ ਖ਼ਿਲਾਫ਼ ਕੁਝ ਕਹਿਣਾ ਅਨੁਸ਼ਾਸਨਹੀਣਤਾ ਦੇ ਦਾਇਰੇ ’ਚ ਆਉਂਦਾ ਹੈ ਅਤੇ ਅਜਿਹੇ ਲੋਕਾਂ ਦਾ ਪਾਰਟੀ ’ਚ ਕੋਈ ਸਥਾਨ ਨਹੀਂ ਹੁੰਦਾ। ਇਸੇ ਕਾਰਨ ਸਿੱਧੂ ਕਦੇ ਵੀ ਬਿੱਟੂ ਦੇ ਨੇੜੇ ਨਜ਼ਰ ਨਹੀਂ ਆਏ।

ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਜਦੋਂ ਇਹ ਤੈਅ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਅਸਤੀਫ਼ਾ ਦੇਣਗੇ ਅਤੇ ਮੁੱਖ ਮੰਤਰੀ ਦੇ ਰੂਪ ’ਚ ਸਿੱਧੂ ਦੇ ਨੇੜਲੇ ਦਾ ਹੀ ਨਾਂ ਸਾਹਮਣੇ ਆਵੇਗਾ, ਤਾਂ ਬਿੱਟੂ ਨੇ ਖ਼ੁਦ ਨੂੰ ਪੂਰੇ ਮਾਮਲੇ ਤੋਂ ਵੱਖ ਕਰ ਲਿਆ। ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਸਰਕਾਰ ਬਣਨ ਜਾਂ ਉਸ ਤੋਂ ਬਅਦ ਬਿੱਟੂ ਕਦੇ ਸਾਹਮਣੇ ਨਹੀਂ ਆਏ। ਕਾਂਗਰਸ ਦੇ ਵਿਰੋਧੀ ਦਸਦੇ ਹਨ ਕਿ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਵੱਲੋਂ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰਨ ’ਤੇ ਰਵਨੀਤ ਬਿੱਟੂ, ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਂ ’ਤੇ ਵਿਸ਼ੇਸ਼ ਤੌਰ ’ਤੇ ਵਿਚਾਰ ਕੀਤਾ ਗਿਆ ਸੀ। ਤਿੰਨ ਵਾਰ ਦੇ ਸਾਂਸਦ ਰਵਨੀਤ ਬਿੱਟੂ ਦੇ ਗਾਂਧੀ ਪਰਿਵਾਰ ਨਾਲ ਨਜ਼ਦੀਕੀ ਰਿਸ਼ਤਿਆਂ ਤੋਂ ਇਲਾਵਾ ਉਹ ਜੱਟ ਸਿੱਖ ਨੇਤਾ ਹਨ।

Posted By: Jagjit Singh