ਸਰਵਣ ਸਿੰਘ ਭੰਗਲਾਂ, ਸਮਰਾਲਾ : ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਸੂਬੇ ਦੀ ਖੇਤਰੀ ਤੇ ਲੋਕ ਹਿਤੈਸ਼ੀ ਪਾਰਟੀ ਸ਼੍ਰੋਅਦ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗੇ 'ਚ ਕੀਤੀ ਜਾ ਰਹੀ ਪੰਜਾਬ ਪੱਧਰੀ ਰੈਲੀ 'ਚ ਸਮਰਾਲਾ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਿਢੱਲੋਂ ਵੱਲੋਂ ਇਤਿਹਾਸਕ ਇਕੱਠ ਨੂੰ ਸਫ਼ਲ ਬਣਾਉਣ ਲਈ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਗਈ, ਜਿਸ 'ਚ ਪਾਰਟੀ ਦੇ ਜ਼ਿਲ੍ਹਾ ਆਬਰਜਰਵਰ ਹਰੀਸ਼ ਰਾਏ ਢਾਂਡਾ ਤੇ ਆਬਜਰਵਰ ਜੀਵਨ ਧਵਨ ਵੱਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਕੇ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਵਰਕਰਾਂ ਨਾਲ ਅਹਿਮ ਨੁਕਤੇ ਸਾਂਝੇ ਕੀਤੇ ਗਏ।

ਹਲਕਾ ਇੰਚਾਰਜ ਪਰਮਜੀਤ ਸਿੰਘ ਿਢੱਲੋਂ ਨੇ ਕਿਹਾ ਇਸ ਸਿਰਮੌਰ ਜੱਥੇਬੰਦੀ ਦੇ 101ਵੇਂ ਸਥਾਪਨਾ ਦਿਵਸ 'ਤੇ ਇਸ ਦਿਹਾੜੇ ਨੂੰ ਇਤਿਹਾਸਕ ਬਣਾਉਣ ਲਈ ਸਮੁੱਚੇ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ਸ਼ਮੂਲੀਅਤ ਕਰਨਗੇ ਤੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਵੀ ਅਕਾਲੀ ਆਗੂਆਂ ਤੇ ਵਰਕਰਾਂ ਦੇ ਵੱਡੇ ਕਾਫਲੇ ਰਵਾਨਾ ਕੀਤੇ ਜਾਣਗੇ।

ਇਸ ਮੌਕੇ ਭੁਪਿੰਦਰ ਸਿੰਘ ਿਢੱਲੋਂ, ਮਾਸਟਰ ਉਜਾਗਰ ਸਿੰਘ, ਮਹਿੰਦਰ ਸਿੰਘ ਭੰਗਲਾਂ, ਬਲਵਿੰਦਰ ਸਿੰਘ ਬੰਬ, ਪਲਵਿੰਦਰ ਸਿੰਘ ਬੱਲੀ, ਜਸਮੇਲ ਸਿੰਘ ਬੌਦਲੀ, ਬਹਾਦਰ ਸਿੰਘ ਮਾਣਕੀ, ਹਰਜਤਿੰਦਰ ਸਿੰਘ ਬਾਜਵਾ, ਅਮਰੀਕ ਸਿੰਘ ਹੇੜੀਆ, ਜਸਪਾਲ ਸਿੰਘ ਜੱਜ, ਸੁਸੀਲ ਖੁੱਲਰ, ਕੁਲਦੀਪ ਸਿੰਘ ਜਾਤੀਵਾਲ, ਭਗਤ ਸਿੰਘ ਮਹਿਦੂਦਾਂ, ਬਿੱਟੂ ਬੇਦੀ, ਸਵਰਨ ਸਿੰਘ ਦਿਵਾਲਾ, ਦੇਸ ਰਾਜ ਰਹੀਮਾਬਾਦ, ਚਰਨ ਸਿੰਘ ਲੱਖੋਵਾਲ, ਮਨੀ ਕੋਲਾ, ਜਗਜੀਤ ਮਾਂਗਚ, ਸੁਰਜੀਤ ਸਿੰਘ ਪੂਰਬਾ, ਹਰਜੋਤ ਮਾਂਗਟ, ਸ਼ੰਕਰ ਕਲਿਆਣ, ਅੰਮਿ੍ਤ ਗੁਰੋਂ, ਏਕਮਜੋਤ ਸਿੰਘ ਕਲਾਲ ਮਾਜਰਾ, ਹਰਦੀਪ ਝੱਜ, ਅਮਨ ਤਨੇਜਾ, ਰੁਪਿੰਦਰ ਸਿੰਘ ਛੌੜੀਆਂ, ਜਗਦੀਪ ਸਿੰਘ ਗਿੱਲ, ਮਨੀ ਬਾਲੀਓ, ਪ੍ਰਭਜੀਤ ਸਿੰਘ ਰੋਹਲੇ, ਆਈਟੀ ਵਿੰਗ ਇੰਚਾਰਜ ਜਗਜੀਤ ਮਾਂਗਟ ਆਦਿ ਹਾਜ਼ਰ ਸਨ।