ਜੇਐੱਨਐੱਨ, ਲੁਧਿਆਣਾ : ਕੌਮੀ ਅਨੂਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਟਿਕਰੀ ਹੱਦ 'ਤੇ ਤਰਨਤਾਰਨ ਦੇ ਵਿਅਕਤੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਹਰਿਆਣਾ ਦੇ ਡੀਜੀਪੀ ਤੋਂ ਰਿਪੋਰਟ ਤਲ਼ਬ ਕਰ ਲਈ ਹੈ। ਲੁਧਿਆਣਾ ਪੁੱਜੇ ਚੇਅਰਮੈਨ ਵਿਜੇ ਸਾਂਪਲਾ ਨੇ ਦੱਸਿਆ ਕਿ ਲਖਬੀਰ ਟੀਟੂ ਦੇ ਕਤਲ ਤੋਂ ਅਗਲੇ ਦਿਨ ਉਨ੍ਹਾਂ ਨੇ ਹਰਿਆਣਾ ਦੇ ਡੀਜੀਪੀ ਤੋਂ ਰਿਪੋਰਟ ਮੰਗੀ ਸੀ। ਉਨ੍ਹਾਂ ਨੇ ਐੱਫਆਈਆਰ ਦਰਜ ਹੋਣ ਤੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤੇ ਜਾਣ ਸਬੰਧੀ ਰਿਪੋਰਟ ਭੇਜੀ ਸੀ। ਹੁਣ ਪੂਰੇ ਮਾਮਲੇ ਦੀ ਤੱਥਾਂ 'ਤੇ ਅਧਾਰਤ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਤੇ ਹਰਿਆਣਾ ਸਰਕਾਰ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰਰੀਤ ਸਿੰਘ ਨੂੰ ਵੀ ਪੱਤਰ ਲਿਖਿਆ ਹੈ ਕਿ ਕੱਟੜਤਾ ਕਾਰਨ ਧਰਮ ਤਬਦੀਲੀ ਹੋ ਰਹੀ ਹੈ। ਅਨੂਸੂਚਿਤ ਜਾਤਾਂ ਦੇ ਸਿੱਖ ਤੇ ਹੋਰ ਲੋਕ ਧਰਮ ਬਦਲ ਰਹੇ ਹਨ।