ਉਮੇਸ਼ ਜੈਨ, ਸ੍ਰੀ ਮਾਛੀਵਾੜਾ ਸਾਹਿਬ

ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਗੁੱਗਾ ਮਾੜੀ 'ਤੇ ਇਲਾਕਾ ਨਿਵਾਸੀਆਂ ਵਲੋਂ ਬਲਵੰਤ ਯਾਦਗਾਰੀ ਸਟੇਡੀਅਮ ਵਿਖੇ ਵਿਸ਼ਾਲ ਸਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ।

ਦੰਗਲ ਮੇਲੇ 'ਚ ਝੰਡੀ ਦੀ ਕੁਸ਼ਤੀ ਹਰਮਨ ਆਲਮਗੀਰ ਨੇ ਿਛੰਦਾ ਨਾਰੰਗਵਾਲ ਵਿਚਕਾਰ ਹੋਈ, ਗਹਿਗੱਚ ਚੱਲੇ ਮੁਕਾਬਲੇ 'ਚ ਅਖੀਰ 'ਚ ਦੋਹਾਂ ਨੂੰ ਬਰਾਬਰੀ 'ਤੇ ਛੁਡਵਾ ਦਿੱਤਾ ਗਿਆ। ਦੂਜੇ ਨੰਬਰ ਦੀ ਕੁਸ਼ਤੀ ਜਤਿੰਦਰ ਪਥਰੇੜੀ ਨੇ ਮਨਜੀਤ ਮਲਕਪੁਰ ਨੂੰ ਚਿੱਤ ਕੀਤਾ। ਤੀਜੇ ਨੰਬਰ ਦੀ ਕੁਸ਼ਤੀ 'ਚ ਮੋਨੂੰ ਉਟਾਲਾਂ ਨੇ ਅੰਕਾਂ ਦੇ ਅਧਾਰ 'ਤੇ ਮਨਪ੍ਰਰੀਤ ਡੂਮਛੇੜੀ ਨੂੰ ਹਰਾਇਆ। ਦੰਗਲ ਮੇਲੇ 'ਚ ਜੇਤੂ ਪਹਿਲਵਾਨਾਂ ਨੂੰ ਮਾ. ਹਰਦਿਆਲ ਸਿੰਘ ਵਲੋਂ ਦਿੱਤਾ ਬੁਲਿਟ ਮੋਟਰਸਾਈਕਲ ਅਤੇ ਲਾਭ ਸਿੰਘ ਵਲੋਂ ਦੂਸਰਾ ਮੋਟਰਸਾਈਕਲ ਜਦਕਿ ਬਲਦੇਵ ਸਿੰਘ ਵਲੋਂ ਦਿੱਤਾ ਤੀਸਰਾ ਮੋਟਰਸਾਈਕਲ ਦੇਣ ਦੀ ਰਸਮ ਹਲਕਾ ਵਿਧਾਇਕ ਅਮਰੀਕ ਸਿੰਘ ਿਢੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਜੱਥੇ. ਸੰਤਾ ਸਿੰਘ ਉਮੈਦਪੁਰ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਕੌਂਸਲਰ ਗੁਰਨਾਮ ਖਾਲਸਾ, ਪੀ.ਏ ਰਾਜੇਸ਼ ਬਿੱਟੂ, ਜਗਰੂਪ ਸਿੰਘ ਸਾਹਨੇਵਾਲ, ਸ਼ਹਿਰੀ ਪ੍ਰਧਾਨ ਜਸਪਾਲ ਜੱਜ, ਹਰਜਤਿੰਦਰ ਬਾਜਵਾ, ਮਨਜੀਤ ਸਿੰਘ ਮੱਕੜ, ਸੁਖਜਿੰਦਰ ਸਿੰਘ ਸੁੱਖਾ ਪਵਾਤ, ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ, ਨੰਬਰਦਾਰ ਅਰੁਣ ਲੂਥਰਾ, ਮੁਖਤਿਆਰ ਸਿੰਘ ਏਐਸਆਈ, ਪ੍ਰਗਟ ਸਿੰਘ ਏਐਸਆਈ, ਸ਼ਾਮ ਲਾਲ ਕੰੁਦਰਾ ਦੰਗਲ ਦੇ ਮੁੱਖ ਪ੍ਰਬੰਧਕ ਸਵਰਨ ਸਿੰਘ ਸਰਪੰਚ, ਸੂਬੇਦਾਰ ਕਰਨੈਲ ਸਿੰਘ ਪ੍ਰਧਾਨ, ਸ਼ਾਮ ਸਿੰਘ ਮੀਤ ਪ੍ਰਧਾਨ, ਲਾਭ ਸਿੰਘ, ਨੰਬਰਦਾਰ ਗੁਰਬਚਨ ਸਿੰਘ, ਪੰਚ ਤਾਰਾ ਸਿੰਘ, ਪਾਲ ਸਿੰਘ ਫੌਜੀ, ਪਰਮਜੀਤ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਜੈਲੀ, ਜਸਵੀਰ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਮੱਖਣ ਸਿੰਘ ਪੰਚ, ਮਲਕੀਤ ਸਿੰਘ ਪੰਚ, ਰਣਜੋਧ ਸਿੰਘ ਪੰਚ, ਜਗਮੋਹਣ ਸਿੰਘ ਫੌਜੀ, ਬਲਵਿੰਦਰ ਸਿੰਘ ਆਸ਼ੂ, ਅਮਰਿੰਦਰ ਸਿੰਘ ਕਾਲਾ, ਅਵਤਾਰ ਸਿੰਘ ਕਾਲਾ, ਪ੍ਰਕਾਸ਼ ਸਿੰਘ, ਧਿਆਨ ਸਿੰਘ, ਦਰਬਾਰਾ ਸਿੰਘ ਆਦਿ ਨੇ ਅਦਾ ਕੀਤੀ। ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਮੇਲੇ ਦੀ ਕਾਰਵਾਈ ਸਟੇਜ ਤੋਂ ਪ੍ਰਗਟ ਸਿੰਘ ਨੇ ਬਾਖੂਬੀ ਨਿਭਾਈ ਜਦਕਿ ਨਾਜ਼ਰ ਖੇੜੀ ਨੇ ਲੋਕਾਂ ਨੂੰ ਅੱਖੀ ਡਿੱਠਾ ਹਾਲ ਸੁਣਾ ਕੇ ਮੇਲੇ ਨਾਲ ਜੋੜੀ ਰੱਖਿਆ। ਮੇਲੇ ਦੇ ਅਖੀਰ 'ਚ ਜਸਵੀਰ ਸਿੰਘ ਨੇ ਪਹਿਲਵਾਨਾਂ ਤੇ ਮੇਲੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਸਿੰਘ, ਨੰਬਰਦਾਰ ਗੁਰਬਚਨ ਸਿੰਘ ਨੇ ਲੰਗਰ ਦੀ ਸੇਵਾ ਨਿਭਾਈ।