ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਪੰਜਾਬ ਦੇ ਚੋਣਵੇਂ ਕੁਸ਼ਤੀ ਦੰਗਲਾਂ 'ਚ ਗਿਣੇ ਜਾਣ ਵਾਲੇ ਕੁਸ਼ਤੀ ਦੰਗਲਾਂ 'ਚ ਪਿੰਡ ਦਿਲਾਵਰਪੁਰ ਵਿਖੇ ਆਪਣੀ ਗੋਲਡਨ ਜੁਬਲੀ ਮਨਾਉਂਦੇ ਹੋਏ 50ਵਾਂ ਵਿਸ਼ਾਲ ਕੁਸ਼ਤੀ ਦੰਗਲ ਲਾਲਾ ਵਾਲੇ ਪੀਰ ਪੰਜਾਂ ਪੀਰਾਂ ਦੇ ਦਰਬਾਰ 'ਤੇ ਪਿੰਡ ਦੀ ਿਛੰਝ ਕਮੇਟੀ, ਪ੍ਰਵਾਸੀ ਭਾਰਤੀ, ਸਮੂਹ ਗਰਾਮ ਪੰਚਾਇਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਬੰਧੀ ਨਰਿੰਦਰਪਾਲ ਸਿੰਘ ਲੱਕੀ ਕਾਂਗਰਸੀ ਆਗੂ ਨੇ ਦੱਸਿਆ ਕਿ ਇਸ ਿਛੰਝ ਮੇਲੇ 'ਚ 500 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਤੇ ਵੱਡੀ ਗਿਣਤੀ 'Îਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਿਛੰਝ ਦੌਰਾਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਪਹਿਲੀ ਝੰਡੀ ਦੀ ਕੁਸ਼ਤੀ ਓਮੇਸ਼ ਮਥੁਰਾ ਤੇ ਪਿ੍ਰਤਵਾਲ ਫਗਵਾੜਾ ਵਿਚਕਾਰ ਹੋਈ, ਜਿਸ 'ਚ ਓਮੇਸ਼ ਮਥੁਰਾ ਨੇ ਪਿ੍ਰਤਪਾਲ ਫਗਵਾੜਾ ਦੀ ਪਿੱਠ ਧਰਤੀ ਨਾਲ ਲਾ ਦਿੱਤੀ। ਦੂਜੀ ਝੰਡੀ ਦੀ ਕੁਸ਼ਤੀ ਅਜੈ ਬਾਰਨ ਨੇ ਗੌਰਵ ਮਾਛੀਵਾੜਾ ਨੂੰ ਗਹਿਗੱਚ ਮੁਕਾਬਲੇ ਦੌਰਾਨ ਅੰਕਾਂ ਦੇ ਅਧਾਰ 'ਤੇ ਚਿੱਤ ਕਰ ਦਿੱਤਾ। ਤੀਸਰੀ ਝੰਡੀ ਦੀ ਕੁਸ਼ਤੀ 'ਚ ਹੌਦੀ ਇਰਾਨ ਨੇ ਸੁਨੀਲ ਜੀਰਕਪੁਰ ਨੂੰ ਚਿੱਤ ਕੀਤਾ। ਚੌਥੀ ਝੰਡੀ ਦੀ ਕੁਸ਼ਤੀ 'ਚ ਤੀਰਥ ਫਗਵਾੜਾ ਨੇ ਜਤਿੰਦਰ ਪਟਿਆਲਾ ਨੂੰ ਅੰਕਾਂ ਦੇ ਅਧਾਰ 'ਤੇ ਚਿੱਤ ਕਰਕੇ ਜਿੱਤ ਪ੍ਰਰਾਪਤ ਕੀਤੀ। ਪੰਜਵੀਂ ਝੰਡੀ ਦੀ ਕੁਸ਼ਤੀ ਬਿੰਦਾ ਬਿਸ਼ਨਪੁਰ ਨੇ ਹੈਰੀ ਲੱਲੀਆਂ ਨੂੰ ਚਿੱਤ ਕਰਕੇ ਜਿੱਤ ਲਈ। ਛੇਵੀਂ ਝੰਡੀ ਦੀ ਕੁਸ਼ਤੀ ਮੰਨਾ ਬਾਹੜੂਬਾਲ ਤੇ ਕੁਲਵਿੰਦਰ ਭੁੱਟਾ ਵਿਚਕਾਰ ਹੋਈ, ਜਿਸ 'ਚ ਮੰਨਾ ਬਾਹੜੂਵਾਲ ਨੇ ਜਿੱਤ ਪ੍ਰਰਾਪਤ ਕਰਕੇ ਇੲ ਝੰਡੀ ਦੀ ਕੁਸ਼ਤੀ 'ਤੇ ਕਬਜਾ ਕਰ ਲਿਆ। ਭਗਤ ਫਗਵਾੜਾ ਨੇ ਗੇਜਾ ਇਰਾਨ ਨੂੰ , ਤਾਜ ਬਾਰਨ ਨੇ ਗੋਲੂ ਰਾਜਾ ਅਖਾੜਾ ਨੂੰ, ਪੂਰਨ ਮੰਡ ਚੌਂਤਾ ਨੇ ਸਨੀ ਨਾਰੰਗਵਾਲ ਨੂੰ, ਸਹਿਬਾਜ ਆਲਮਗੀਰ ਨੇ ਗੂੰਗਾ ਲੱਲੀਆਂ ਨੂੰ, ਨਿੰਦਰ ਅਟਾਰੀ ਨੇ ਸਨੀ ਬਾਬਾ ਫਲਾਹੀ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਿਛੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ, ਮਨਜੀਤ ਸਿੰਘ ਕੰਗ ਨੇ ਤੇ ਮੰਚ ਤੋਂ ਓਂਕਾਰ ਸਿੰਘ ਨੇ ਲੱਛੇਦਾਰ ਬੋਲਾਂ ਨਾਲ ਕੀਤੀ। ਰੈਫਰੀ ਦੀ ਭੂਮਿਕਾ ਜੀਤੀ ਮਾਛੀਵਾੜਾ, ਮਨੂੰ ਕੋਚ ਹੰਬੋਵਾਲ, ਕੇਸ਼ੀ ਸਰਪੰਚ, ਗੁਰਦੀਪ ਤੱਖਰਾਂ, ਸੰਤ ਡੂਮਛੇੜੀ ਨੇ ਨਿਭਾਈ। ਪਹਿਲਵਾਨਾਂ ਦੇ ਜੋੜੇ ਬਣਾਉਣ ਦੀ ਸੇਵਾ ਬਾਬਾ ਦੀਪਾ ਬਾਬਾ ਫਲਾਹੀ ਤੇ ਦੀਪਾ ਪਹਿਲਵਾਨ ਨੇ ਨਿਭਾਈ। ਗੱਦੀ ਨਸ਼ੀਨ ਭਗਤ ਪ੍ਰਕਾਸ਼ ਰਾਮ ਨੇ ਦੱਸਿਆ ਇਨ੍ਹਾਂ ਝੰਡੀਆਂ ਕੁਸ਼ਤੀਆਂ ਦੇ ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵੱਲੋਂ ਮੈਸੀ ਟਰੈਕਟਰ, ਬੁਲਿਟ ਮੋਟਰ ਸਾਈਕਲ, ਪੈਲਟੀਨਾ ਮੋਟਰ ਸਾਈਕਲ ਤੇ ਲੱਖਾਂ ਰੁੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਸਮਾਗਮ 'ਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਹਲਕਾ ਰੋਪੜ, ਅੰਗਿਦ ਸੈਣੀ ਹਲਕਾ ਵਿਧਾਇਕ, ਕਾਂਗਰਸੀ ਵਿਧਾਇਕ ਅਮਰੀਕ ਸਿੰਘ ਿਢੱਲੋਂ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਗੱਦੀ ਨਸ਼ੀਨ ਭਗਤ ਪ੍ਰਕਾਸ਼ ਰਾਮ, ਬਾਬਾ ਬਿੱਟੂ ਦੋਨੋਂ ਵਾਲ ਕਲਾਂ, ਨਰਿੰਦਰਪਾਲ ਸਿੰਘ ਲੱਕੀ ਸੀਨੀਅਰ ਕਾਂਗਰਸੀ ਆਗੂ, ਹੀਰਾ ਦੁੱਗਲ, ਪੱਪੂ ਦੁੱਗਲ, ਰਾਜ ਕੁਮਾਰ ਨਵਾਂ ਸ਼ਹਿਰ, ਨਰੇਸ਼ ਕੁਮਾਰ ਕਤਰਾਲ, ਅਸ਼ੋਕ ਕੁਮਾਰ, ਚੇਤਨ ਕੁਮਾਰ, ਮੋਹਣ ਸਿੰਘ ਯੂਐਸਏ, ਜਸਵੰਤ ਸਿੰਘ ਯੂ ਕੇ, ਪਰਮਜੀਤ ਸਿੰਘ ਸ਼ੇਰਗੜ੍ਹ, ਪਵਨ ਦੀਵਾਨ ਕਾਂਗਰਸੀ ਆਗੂ, ਬੂਟਾ ਸਿੰਘ ਏਐਸਆਈ., ਰਾਜੇਸ਼ ਕੁਮਾਰ ਬਿੱਟੂ ਪੀਏ, ਅਤੁਲ ਜੈਨ, ਟੋਨੀ ਬਤਰਾ ਯੂਐਸਏ, ਰਾਜਵੰਤ ਕੂੰਨਰ, ਇੰਸ: ਰੇਸ਼ਮ ਸਿੰਘ, ਐਸਐਚਓ ਗੌਤਮ ਧੀਰ, ਜਗਤਾਰ ਸਿੰਘ ਸੰਮਤੀ ਮੈਂਬਰ, ਪਰਮਜੀਤ ਸਿੰਘ ਏਐਸਆਈ, ਲਵਲੀ ਲੁਧਿਆਣਾ, ਸੁੱਖਾ ਯੂਐਸਏ, ਰਣਜੀਤ ਸਿੰਘ ਸਰਪੰਚ, ਅਜੀਤ ਸਿੰਘ ਨੰਬਰਦਾਰ, ਪੋਲਾ ਮਾਣਕੀ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਭਗਤ ਪ੍ਰਕਾਸ਼ ਰਾਮ ਜੀ, ਸਰਪੰਚ ਹਰੀ ਪਾਲ ਮਹਿਮੀ ਨੰਬਰਦਾਰ, ਜਸਦੀਪ ਸਿੰਘ ਸਾਬਕਾ ਸਰਪੰਚ, ਪਮਰਜੀਤ ਸਿੰਘ ਥਾਣੇਦਾਰ ਦਸੂਹਾ, ਹੀਰਾ ਦੁੱਗਲ, ਗੁਰਚਰਨ ਅਰੋੜਾ ਪੱਪੂ, ਜੀਵਨ ਲਾਲ ਮਹਿਮੀ, ਅਮਰਜੀਤ ਸਿੰਘ ਮਹਿਮੀ, ਪੱਪੀ ਦੁੱਗਲ, ਹੀਰਾ, ਦੀਪਾ ਮਹਿਮੀ, ਪਾਲ ਸਿੰਘ ਡੀਲਰ, ਅਤੁਲ ਜੈਨ ਨਵਾਂ ਸ਼ਹਿਰ, ਜਸਵੰਤ ਸਿੰਘ, ਲਖਵੀਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।