ਉਮੇਸ਼ ਜੈਨ, ਸ੍ਰੀ ਮਾਛੀਵਾੜਾ ਸਾਹਿਬ

ਸਥਾਨਕ ਬੱਸ ਸਟੈਂਡ ਨਜ਼ਦੀਕ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਗੁੱਗਾ ਮੈੜੀ 'ਤੇ ਨਗਰ ਖੇੜੇ ਦੀ ਹਵਨ ਪੂਜਾ ਕੀਤੀ ਗਈ ਤੇ ਸ਼ਹਿਰ 'ਚ ਨਗਰ ਖੇੜੇ ਦਾ ਘੋੜਾ ਫੇਰਿਆ ਗਿਆ। ਦੁਸ਼ਹਿਰਾ ਗਰਾਂਊਡ 'ਚ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ 'ਚ 70 ਤੋਂ ਵੱਧ ਭਲਵਾਨਾਂ ਨੇ ਆਪਣੇ ਜੌਹਰ ਦਿਖਾਏ। ਦੰਗਲ ਮੇਲੇ 'ਚ ਸਤਨਾਮ ਮਾਛੀਵਾੜਾ ਨੇ ਅਜੈ ਦੋਰਾਹਾ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਜਿੱਤੀ ਜਦਕਿ ਗੁਰਵਿੰਦਰ ਮਾਛੀਵਾੜਾ ਨੇ ਅਸ਼ੋਕ ਕੁਮਾਰ ਲੁਧਿਆਣਾ ਨੂੰ ਚਿੱਤ ਕੀਤਾ। ਜੇਤੂ ਭਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਸੇਵਾਦਾਰ ਸਾਬਕਾ ਕੌਂਸਲਰ ਮੰਗਤ ਰਾਏ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ, ਕੌਂਸਲਰ ਪਰਮਜੀਤ ਪੰਮੀ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਅਰਵਿੰਦਰਪਾਲ ਸਿੰਘ ਵਿੱਕੀ, ਅਮਨਦੀਪ ਸਿੰਘ ਤਨੇਜਾ, ਏਐਸਆਈ ਜਰਨੈਲ ਸਿੰਘ, ਏਐਸਆਈ ਹਰਵਿੰਦਰ ਸਿੰਘ, ਬਾਬਾ ਦਰਸ਼ਨ ਲਾਲ, ਮੁਲਖਰਾਜ ਪਹਿਲਵਾਨ, ਖਲੀਫਾ ਸੋਮਨਾਥ, ਕੋਚ ਦਲਜੀਤ ਸਿੰਘ ਧਾਲੀਵਾਲ, ਕੇਵਲ ਕ੍ਰਿਸ਼ਨ, ਧੰਨਪੱਤ ਰਾਏ ਮੱਟੂ, ਜੋਗਿੰਦਰਪਾਲ ਮੱਟੂ, ਮਾ. ਜੈਮਲ ਲਾਲ, ਗੌਰਵ ਬਾਲੀ, ਜਗਰੂਪ ਸਿੰਘ ਰੂਪਾ, ਸੌਰਵ ਬਾਲੀ, ਰਮਨਦੀਪ ਬਾਲੀ, ਦੇਵਰਾਜ ਘਾਰੂ, ਦੇਵਕੀ ਨੰਦਨ, ਸੰਜੀਵ ਕੁਮਾਰ ਕਾਕਾ, ਰਾਜ ਕੁਮਾਰ ਘਾਰੂ, ਸੰਜੀਵ ਰਿੰਕਾ, ਗੌਰਵ ਗੁਰੀ ਆਦਿ ਨੇ ਅਦਾ ਕੀਤੀ। ਇਸ ਮੌਕੇ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ।