ਸਰਵਣ ਸਿੰਘ ਭੰਗਲਾਂ, ਸਮਰਾਲਾ

ਪਿੰਡ ਕੁੱਲੇਵਾਲ ਦੀ ਸਮੂਹ ਗ੍ਰਾਮ ਪੰਚਾਇਤ ਤੇ ਦੰਗਲ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਵੱਡੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ 67ਵਾਂ ਿਛੰਝ ਮੇਲਾ ਅੱਜ ਮਿਤੀ 25 ਅਗਸਤ ਨੂੰ ਸਕੂਲ ਦੀ ਖੇਡ ਗਰਾਊਂਡ 'ਚ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਕੁਸ਼ਤੀ ਦੰਗਲ ਬਾਰੇ ਦੱਸਦਿਆਂ ਸਰਪ੍ਰਸਤ ਸ਼ੇਰ ਸਿੰਘ ਨੰਬਰਦਾਰ, ਜਗਤਾਰ ਸਿੰਘ ਸਰਪੰਚ ਤੇ ਪੰਜਾਬੀ ਲੋਕ ਗਾਇਕ ਕੇਵਲ ਕੁੱਲੇਵਾਲੀਆ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ 'ਚ ਸਮੁੱਚੇ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਵੀ ਨਾਮੀ ਪਹਿਲਵਾਨ ਵੀ ਹਿੱਸਾ ਲੈਣਗੇ ਤੇ ਵੱਡੀ ਇਨਾਮੀ ਰਾਸ਼ੀ ਹਾਸਲ ਕਰਨ ਲਈ ਜ਼ੋਰ ਅਜਮਾਇਸ਼ ਕਰਨਗੇ। ਝੰਡੀ ਦੀ ਕੁਸ਼ਤੀ ਬੱਗਾ ਕਹਾਲੀ ਤੇ ਵਿਸ਼ਾਲ ਮਹਾਰਾਸ਼ਟਰ ਵਿਚਾਲੇ ਹੋਵੇਗੀ ਤੇ ਦੋ ਨੰਬਰ ਝੰਡੀ ਦੀ ਕੁਸ਼ਤੀ ਮੋਨੂੰ ਉਟਾਲਾਂ ਤੇ ਲਾਲੀ ਫਗਵਾੜਾ ਦਰਮਿਆਨ ਹੋਵੇਗੀ। ਇਹ ਕੁਸ਼ਤੀਆਂ ਦੁਪਹਿਰੇ ਦੋ ਵਜੇ ਤੋਂ ਸ਼ੁਰੂ ਹੋਣਗੀਆਂ। ਇਸ ਦੰਗਲ 'ਚ ਪੰਜਾਬ, ਹਰਿਆਣਾ ਤੋਂ ਇਲਾਵਾ ਦਿੱਲੀ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨ ਹਿੱਸਾ ਲੈਣਗੇ ਅਤੇ ਸਿਰਫ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ। ਿਛੰਝ ਮੇਲੇ ਦੀ ਕੁਮੈਂਟਰੀ ਯਾਦਵਿੰਦਰ ਸਿੰਘ ਚੰਡਿਆਲਾ ਵੱਲੋਂ ਕੀਤੀ ਜਾਵੇਗੀ। ਪਿੰਡ ਦੀ ਦੰਗਲ ਕਮੇਟੀ ਨੇ ਇਲਾਕੇ ਦੇ ਸਮੁੱਚੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੰਗਲ ਮੇਲੇ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਕੇ ਇਸ ਿਛੰਝ ਨੂੰ ਸਫ਼ਲ ਬਣਾਉਣ 'ਚ ਆਪੋ-ਆਪਣਾ ਯੋਗਦਾਨ ਪਾਉਣ।