ਜੇਐੱਨਐੱਨ, ਲੁਧਿਆਣਾ : Weather in Punjab : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੰਗਵਲਾਰ ਸਵੇਰੇ ਹੋਈ ਬਾਰਿਸ਼ ਨੇ ਠੰਢ ਵਧਾ ਦਿੱਤੀ ਹੈ। ਕਈ ਜ਼ਿਲ੍ਹਿਆਂ 'ਚ ਧੁੰਦ ਤੇ ਬੱਦਲਵਾਈ ਹੈ। ਫ਼ਤਿਹਗੜ੍ਹ ਸਾਹਿਬ 'ਚ ਸਵੇਰ ਤੋਂ ਹੀ ਬੱਦਲਵਾਈ ਹੋਣ ਕਾਰਨ 10 ਵਜੇ ਦੇ ਕਰੀਬ ਸ਼ੁਰੂ ਹੋਈ ਹਲਕੀ ਬਾਰਿਸ਼ ਬਾਅਦ 'ਚ ਤੇਜ਼ ਹੋ ਗਈ। ਪਟਿਆਲਾ, ਫ਼ਤਿਹਗੜ੍ਹ ਸਾਹਿਬ ਤੇ ਬਰਨਾਲਾ 'ਚ ਵੀ ਬੱਦਲ੍ਹ ਵਰ੍ਹੇ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੇ ਬੁੱਧਵਾਰ ਨੂੰ ਦੋ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ 28 ਤੇ 29 ਨਵੰਬਰ ਨੂੰ ਬੱਦਲਵਾਈ ਰਹੇਗੀ।

ਅਜਿਹਾ ਹੈ ਇਨ੍ਹਾਂ ਸ਼ਹਿਰਾਂ ਦਾ ਮੌਸਮ

  • ਗੁਰਦਾਸਪੁਰ 'ਚ ਮੌਸਮ ਬਿਲਕੁਲ ਸਾਫ਼ ਹੈ।
  • ਰੂਪਨਗਰ 'ਚ ਬੱਦਲਵਾਈ ਰਹੇਗੀ।
  • ਤਰਨਤਾਰਨ 'ਚ ਧੁੱਪ ਖਿੜੀ ਹੋਈ ਹੈ।
  • ਫ਼ਤਿਹਗੜ੍ਹ ਸਾਹਿਬ 'ਚ ਬਾਰਿਸ਼ ਹੋਈ ਹੈ।

  • ਪਟਿਆਲਾ 'ਚ ਮੌਸਮ ਖ਼ਰਾਬ ਹੈ। ਹਲਕੀ ਬੂੰਦਾਬਾਂਦੀ ਹੋਈ।
  • ਲੁਧਿਆਣਾ 'ਚ ਬੱਦਲ ਛਾਏ ਹੋਏ ਹਨ।
  • ਜਲੰਧਰ 'ਚ ਸਵੇਰ ਤੋਂ ਬੱਦਲਵਾਈ ਹੈ। ਵਿਚ-ਵਿਚਾਲੇ ਹਲਕੀ ਧੁੱਪ ਵੀ ਨਿਕਲ ਰਹੀ ਹੈ।
  • ਬਰਨਾਲਾ 'ਚ ਹੋਈ ਬਾਰਿਸ਼
  • ਫਾਜ਼ਿਲਕਾ 'ਚ ਸਵੇਰ ਤੋਂ ਅਸਮਾਨ 'ਚ ਬੱਦਲਵਾਈ ਹੈ।
  • ਨਵਾਂਸ਼ਹਿਰ 'ਚ ਸਵੇਰ ਵੇਲੇ ਮੌਸਮ ਸਾਫ਼ ਸੀ ਪਰ ਦੁਪਹਿਰੇ ਇਕ ਵਜੇ ਤੋਂ ਬਾਅਦ ਬਾਰਿਸ਼ ਹੋਈ।

ਮੀਂਹ ਤੋਂ ਬਾਅਦ ਵਧੀ ਠੰਢ

ਮੰਗਲਵਾਰ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆਈ ਹੈ। ਜਿਨ੍ਹਾਂ ਜ਼ਿਲ੍ਹਿਆਂ 'ਚ ਮੀਂ ਪਿਆ, ਉੱਥੇ ਲੋਕ ਆਪਣੇ ਘਰਾਂ ਅੰਦਰ ਵੜੇ ਰਹੇ। ਸਵੇਰ ਵੇਲੇ ਕੰਮ ਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਚੇ ਜਦੋਂ ਸਵੇਰੇ ਸਕੂਲ ਲਈ ਨਿਕਲੇ ਤਾਂ ਮੀਂਹ ਨੇ ਉਨ੍ਹਾਂ ਦੇ ਕਦਮ ਰੋਕ ਦਿੱਤੇ। ਕਈ ਬੱਚੇ ਬਾਰਿਸ਼ ਕਾਰਨ ਦੇਰੀ ਨਾਲ ਸਕੂਲ ਪੁੱਜੇ।

Posted By: Seema Anand