ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਲੋਹੜੀ ਦੇ ਤਿਉਹਾਰ 'ਤੇ ਸ਼ਹਿਰ ਦੇ ਅਸਮਾਨ 'ਚ ਸਵੇਰ ਤੋਂ ਹੀ ਰੰਗ ਬਿਰੰਗੇ ਪਤੰਗਾਂ ਨੇ ਕਬਜਾ ਕਰ ਲਿਆ। ਨੌਜਵਾਨਾਂ ਨੇ ਘਰਾਂ ਦੀਆਂ ਛੱਤਾ 'ਤੇ ਉੱਚੀ ਅਵਾਜ 'ਚ ਚੱਲ ਰਹੇ ਸਪੀਕਰਾਂ ਨਾਲ ਪਤੰਗਬਾਜ਼ੀ ਦਾ ਸ਼ਹਿਰ ਵਾਸੀਆ ਨੇ ਖੂਬ ਅਨੰਦ ਉਠਾਇਆ। ਦੇਰ ਸ਼ਾਮ ਤੱਕ ਪਤੰਗ ਡੋਰ ਦੀ ਦੁਕਾਨਾਂ ਉਪਰ ਭੀੜ ਲੱਗੀ ਰਹੀ। ਚਾਇਨਾ ਡੋਰ ਉਪਰ ਬੈਨ ਹੋਣ ਦੇ ਬਾਵਜੂਦ ਚਾਇਨਾ ਡੋਰ ਹੀ ਲੋਕਾਂ ਦੀ ਪਹਿਲੀ ਪਸੰਦ ਰਹੀ, ਲੁਕ ਿਛਪਕੇ ਹੀ ਸਹੀ ਪਰ ਚਾਇਨਾ ਡੋਰ ਦੀ ਹੀ ਖੁੱਲ ਕੇ ਵਿਕਰੀ ਹੋਈ। ਸਥਾਨਕ ਪੁਲਿਸ ਸ਼ਹਿਰ ਦੀ ਪਤੰਗ ਵਾਲੀ ਦੁਕਾਨਾਂ 'ਤੇ ਚੱਕਰ ਤਾਂ ਲਗਾਉਦੀ ਰਹੀ ਪਰ ਪੁਲਿਸ ਦੇ ਹੱਥੇ ਕੋਈ ਨਹੀਂ ਚੜਿਆ। ਉਥੇ ਸ਼ਹਿਰ 'ਚ ਸਾਊਡ ਸਪੀਕਰ ਵਾਲੇ ਡੈਕ ਲਗਾ ਕੇ ਗਰੁੱਪ 'ਚ ਪਤੰਗਬਾਜੀ ਕਰਨ ਵਾਲਿਆਂ 'ਚ ਅਨਿਰੁਧ ਲੁੂਥਰਾ, ਸ਼ੈਕੀ ਸੋਨੀ, ਗੋਰੀ ਚਰਾਇਆ, ਨਿਤਿਸ਼ ਕੁੰਦਰਾ, ਸੰਗਮ ਸੁੂਈ, ਆਰੀਅਨ ਕੁਮਾਰ ਤੇ ਨਵਦੀਪ ਵੀ ਸਾਮਲ ਸਨ।